ਅਮੀਸ਼ਾ-ਪ੍ਰਿਟੀ ਨਾਲ ਇਸ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹਨ ਸੰਨੀ ਦਿਓਲ

spa

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਕ ਵਾਰ ਫਿਰ ਤੋਂ ਧਮਾਕੇਦਾਰ ਐਕਸ਼ਨ ਅਵਤਾਰ ‘ਚ ਨਜ਼ਰ ਆਉਣ ਵਾਲੇ ਹਨ। ਸੰਨੀ ਦਿਓਲ ਛੇਤੀ ਹੀ ਆਪਣੀ ਆਉਣ ਵਾਲੀ ਫਿਲਮ ‘ਭੈਯਾਜੀ ਸੁਪਰਹਿੱਟ’ ‘ਚ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਮੁੰਬਈ ‘ਚ ਚੱਲ ਰਹੀ ਹੈ। ਇਸ ਫਿਲਮ ‘ਚ ਸੰਨੀ ਤੋਂ ਇਲਾਵਾ ਪ੍ਰਿਟੀ ਜ਼ਿੰਟਾ, ਈਵਲੀਨ ਸ਼ਰਮਾ ਅਤੇ ਅਮੀਸ਼ਾ ਪਟੇਲ ਵੀ ਮੁਖ ਭੂਮਿਕਾ ‘ਚ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ਨੀਰਜ ਪਾਠਕ ਦੇ ਨਿਰਦੇਸ਼ਕ ‘ਚ ਬਣ ਰਹੀ ਇਸ ਫਿਲਮ ‘ਚ ਸ਼੍ਰੇਅਸ ਤਲਪੜੇ, ਮਨੋਜ ਜੋਸ਼ੀ ਅਤੇ ਅਰਸ਼ਦ ਵਾਰਸੀ ਵੀ ਨਜ਼ਰ ਹੋਣਗੇ। ਸੰਨੀ ਦਿਓਲ ਇਸ ਤੋਂ ਪਹਿਲਾਂ ਪ੍ਰਿਟੀ ਜ਼ਿੰਟਾ ਨਾਲ ਫਿਲਮ ‘ਹੀਰੋ’ ‘ਚ ਨਜ਼ਰ ਆ ਚੁਕੇ ਹਨ। ਇਸ ਤੋਂ ਇਲਾਵਾ ਉਹ ਅਮੀਸ਼ਾ ਪਟੇਲ ਨਾਲ ਫਿਲਮ ‘ਗਦਰ’ ‘ਚ ਵੀ ਕੰਮ ਕਰ ਚੁੱਕੇ ਹਨ। ਇਹ ਫਿਲਮ ਇਸੇ ਸਾਲ 23 ਦਸੰਬਰ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *