ਆਈ.ਟੀ. ਵਿਭਾਗ ਨੇ ਭੇਜਿਆ ਸ਼ਾਹਰੁਖ ਨੂੰ ਨੋਟਿਸ, ਵਿਦੇਸ਼ ਵਿਚ ਨਿਵੇਸ਼ ਨੂੰ ਲੈ ਕੇ ਪੁੱਛੇ ਗਏ ਕਈ ਸਵਾਲ

khan

ਮੁੰਬਈ, 25 ਜੁਲਾਈ (ਸ.ਬ.) ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਹੁਣ ਕੇਂਦਰ ਸਰਕਾਰ ਦੀ ਇਨਕਮ ਡਿਕਲੇਰੇਸ਼ਨ ਸਕੀਮ (ਆਈ.ਡੀ ਐਸ.) ਦੇ ਤਹਿਤ  ਟੈਕਸ ਵਿਭਾਗ ਨੇ ਨੋਟਿਸ ਭੇਜਿਆ ਹੈ| ਵਿਭਾਗ ਨੇ ਖ਼ਾਨ ਨੂੰ ਬਰਮੂਡਾ, ਬ੍ਰਿਟਿਸ਼ ਆਈਲੈਂਡ ਅਤੇ ਦੁਬਈ ਵਰਗੀਆਂ ਥਾਵਾਂ ਵਿਚ ਉਨ੍ਹਾਂ ਦੇ ਨਿਵੇਸ਼ ਦਾ ਹਿਸਾਬ ਮੰਗਿਆ ਹੈ| ਜਿਸ ਦੇ ਕਾਰਨ ਉਨ੍ਹਾਂ ਨੂੰ ਸਵਾਲਾਂ ਦੀ ਲੰਬੀ ਲਿਸਟ ਭੇਜੀ ਗਈ ਹੈ| ਹਾਲਾਂਕਿ, ਇਸ ਤਰ੍ਹਾਂ ਵੀ ਕਿਹਾ ਜਾ ਰਿਹਾ ਹੈ ਕਿ ਅਧਿਕਾਰੀਆਂ ਦੇ ਕੋਲ ਸ਼ਾਹਰੁਖ ਦੀ ਵਿਦੇਸ਼ਾ ਵਿਚ ਅਣਐਲਾਨੀ ਸੰਪਤੀ ਹੋਣ ਦੇ ਸਬੂਤ ਨਹੀਂ ਹਨ| ਸ਼ਾਹਰੁਖ ਖ਼ਾਨ ਨੂੰ ਆਈ.ਟੀ ਵਿਭਾਗ ਦੇ ਕਾਫੀ ਸਵਾਲਾਂ ਦੇ ਜਲਦੀ ਹੀ ਜਵਾਬ ਦੇਣੇ ਪੈਣਗੇ| ਵਿਭਾਗ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰਨਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਵਿਦੇਸ਼ ਵਿਚ ਕੀਤੇ ਨਿਵੇਸ਼ ਦਾ ਖੁਲਾਸਾ ਨਹੀਂ ਕੀਤਾ ਸੀ| ਜਿਸ ਕਾਰਨ ਉਨ੍ਹਾਂ ਨੂੰ ਪੁੱਛ-ਗਿੱਛ ਕਰਨ ਦਾ ਪੂਰਾ ਹੱਕ ਹੁੰਦਾ ਹੈ| ਸੂਤਰਾਂ ਅਨੁਸਾਰ ਈ.ਡੀ. ਨੇ ਵੀ ਸ਼ਾਹਰੁਖ ਨੂੰ ਇਸ ਤਰ੍ਹਾਂ ਦੀ ਲਿਸਟ ਭੇਜੀ ਹੈ| | ਜ਼ਿਕਰਯੋਗ ਹੈ ਕਿ ਵਿਭਾਗ ਟੈਕਸ ਵਿਦੇਸ਼ੀ ਦੀ ਕੰਪਨਿਆਂ ਵਿਚ ਖ਼ਾਨ ਦੇ ਘੋਸ਼ਿਤ ਨਿਵੇਸ਼ ਦੇ ਬਾਰੇ ਇਨ੍ਹਾਂ ਗਤੀਵਿਧੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ| ਸ਼ਾਹਰੁਖ ਨੂੰ ਇਹ ਨੋਟਿਸ ਇਨਕਮ ਡਿਕਲੇਰੇਸ਼ਨ ਸਕੀਮ (ਆਈ.ਡੀ.ਐਸ) ਵਲੋਂ ਭੇਜਿਆ ਗਿਆ ਹੈ| ਇਸ ਦੇ ਮੁਤਾਬਕ ਸੈਲੇਬ੍ਰਿਟੀਜ ਨੂੰ ਆਪਣੀ ਘੋਸ਼ਿਤ ਪ੍ਰਾਪਰਟੀ ਦੇ ਬਾਰੇ ਦੱਸਣਾ ਪਵੇਗਾ| ਸੂਤਰਾਂ ਦੇ ਮੁਤਾਬਕ ਸ਼ਾਹਰੁਖ ਖ਼ਾਨ ਤੋਂ ਇਲਾਵਾ ਕੁਝ ਦੂਜੇ ਕਾਰੋਬਾਰੀਆਂ ਨੂੰ ਵੀ ਨੋਟਿਸ ਭੇਜੇ ਗਏ ਹਨ| ਇਹ ਲੋਕ ਉਹ ਹਨ ਜਿਨ੍ਹਾਂ ਨੇਸਿੰਘਾਪੁਰ ਦੇ ਰਾਹੀਂ ਇਸ ਤਰ੍ਹਾਂ ਨਿਵੇਸ਼ ਕੀਤਾ ਹੈ| ਇਹ ਨੋਟਿਸ 15 ਦਿਨ ਪਹਿਲਾਂ ਭੇਜਿਆ ਗਿਆ ਹੈ ਪਰ ਇਸ ਦਾ ਖੁਲਾਸਾ ਹੁਣ ਹੋਇਆ ਹੈ| ਸਰਕਾਰ ਕਾਲੇ ਧਨ ਦੇ ਖੁਲਾਸੇ ਦੇ ਬਾਰੇ ਆਪਣੇ ਵਾਅਿਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਅਮੀਰ ਭਾਰਤੀਆਂ ਦੀ ਪੜਤਾਲ ਵਿਚ ਲੱਗੀ ਹੈ, ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਅਤੇ ਪ੍ਰਾਪਰਟੀ ਦਾ ਅਜੇ ਐਲਾਨ ਨਹੀਂ ਕੀਤਾ|

Leave a Reply

Your email address will not be published. Required fields are marked *