ਆਪਰੇਸ਼ਨ ਦੌਰਾਨ 7 ਸਾਲ ਦੀ ਬੱਚੀ ਦੇ ਪੇਟ ਵਿਚੋਂ ਨਿਕਲਿਆ ਅੱਧਾ ਕਿਲੋ ਵਾਲਾਂ ਦਾ ਗੁੱਛਾ

2016_8image_12_18_450130000opration-ll

ਮਊ, 2 ਅਗਸਤ (ਸ.ਬ.) ਉੱਤਰ ਪ੍ਰਦੇਸ਼ ਵਿਚ ਮਊ ਦੇ ਇਕ ਨਿੱਜੀ ਹਸਪਤਾਲ ਵਿਚ ਜੀਵਨ ਅਤੇ ਮੌਤ ਨਾਲ ਜੂਝ ਰਹੀ 7 ਸਾਲਾ ਰੂਕਈਆ ਦੀ ਅੰਤੜੀ ਦਾ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਅੱਧਾ ਕਿਲੋ ਵਾਲਾਂ ਦਾ ਗੁੱਛਾ ਕੱਢਿਆ| ਕੋਡਰੀ ਗਾਜੀਪੁਰ ਵਾਸੀ ਰੂਕਈਆ ਪਿਛਲੇ 3 ਮਹੀਨਿਆਂ ਤੋਂ ਖਾਣਾ ਨਹੀਂ ਖਾ ਰਹੀ ਸੀ ਅਤੇ ਕੁਝ ਦਿਨਾਂ ਤੱਕ ਤਰਲ ਪਦਾਰਥ ਲੈਣ ਰਹੀ ਸੀ| ਉਸ ਨੂੰ ਤਰਲ ਪਦਾਰਥ ਲੈਣ ਵਿਚ ਵੀ ਤਕਲੀਫ ਹੋਣ ਲੱਗੀ| ਉਸ ਦਾ ਪੇਟ ਫੁੱਲਦਾ ਵੀ ਜਾ ਰਿਹਾ ਸੀ| ਵਾਰ-ਵਾਰ ਉਲਟੀ ਅਤੇ ਦਰਦ ਤੋਂ ਪਰੇਸ਼ਾਨ ਰੂਕਈਆ ਨੂੰ ਸਾਹ ਲੈਣ ਵਿਚ ਬਹੁਤ ਪਰੇਸ਼ਾਨ ਹੋਣ ਲੱਗੀ|  ਫਿਜੀਸ਼ੀਅਨ ਡਾ. ਸੰਜੇ ਸਿੰਘ ਨੇ ਦੱਸਿਆ ਕਿ ਰੂਈਆ ਪਿਛਲੇ 3 ਮਹੀਨਿਆਂ ਤੋਂ ਪੀੜਤ ਸੀ| ਉਸ ਨੂੰ ਪੇਟ ਦਰਦ, ਉਲਟੀ ਅਤੇ ਪੇਟ ਫੁੱਲਣ ਅਤੇ ਭਾਰ ਘੱਟ ਹੋਣ ਤੋਂ ਪਰੇਸ਼ਾਨ ਪਰਿਵਾਰ ਵਾਲਿਆਂ ਨੇ ਐਤਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ| ਉਨ੍ਹਾਂ ਨੇ ਦੱਸਿਆ ਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਆਪਰੇਸ਼ਨ ਦਾ ਫੈਸਲਾ ਲਿਆ| ਉਨ੍ਹਾਂ  ਦੱਸਿਆ ਕਿ ਆਪਰੇਸ਼ਨ ਲਈ ਸਰਜਨ ਡਾ. ਆਰ. ਕੇ. ਅਗਰਵਾਲ, ਬੱਚਿਆਂ ਦੇ ਡਾਕਟਰ ਮਨੋਜ ਕੁਮਾਰ ਗੁਪਤਾ, ਫਿਜੀਸ਼ੀਅਨ ਡਾ. ਸੰਜੇ ਸਿੰਘ ਅਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਡਾ. ਸੁਜੀਤ ਸਿੰਘ ਦੀ ਟੀਮ ਗਠਿਤ ਕਰ ਕੇ ਸਫਲ ਆਪਰੇਸ਼ਨ ਕਰ ਕੇ ਉਸ ਦੀ ਅੰਤੜੀ ਵਿਚੋਂ ਲਗਭਗ ਅੱਧ ਕਿਲੋ ਵਾਲ ਅਤੇ ਚੁੰਨੀ ਦੇ ਰੇਸ਼ੇ ਦਾ ਗੁੱਛਾ ਨਿਕਲਿਆ| ਡਾ. ਸਿੰਘ ਨੇ ਦੱਸਿਆ ਕਿ ਬੱਚੀ ਦਾ ਆਪਰੇਸ਼ਨ ਤਿੰਨ ਘੰਟਿਆਂ ਤੋਂ ਵਧ ਚਲਿਆ| ਡਾ. ਸਿੰਘ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਬੱਚੀ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ|

Leave a Reply

Your email address will not be published. Required fields are marked *