ਆਸਟਰੇਲੀਆ ਵਿਚ ਸਕੂਲ ਬੱਸ ਨੂੰ ਲੱਗੀ ਅੱਗ, ਮੌਤ ਦੇ ਮੂੰਹ ਵਿਚੋਂ ਬਚੇ 36 ਵਿਅਕਤੀ

accdent
ਸਿਡਨੀ, 22 ਜੁਲਾਈ (ਸ.ਬ.) ਆਸਟਰੇਲੀਆ ਦੇ ਗੋਲਡ ਕੋਸਟ ਇਲਾਕੇ ਵਿਚ ਇਕ ਸਕੂਲ ਬੱਸ ਵਿਚ ਅਚਾਨਕ ਅੱਗ ਲੱਗ ਗਈ| ਇਸ ਕਾਰਨ 36 ਵਿਅਕਤੀਆਂ ਦੀ ਜਾਨ ਵਾਲ-ਵਾਲ ਬਚੀ ਹੈ| ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ ਕਿਸੇ ਤਕਨੀਕੀ ਖਰਾਬੀ ਕਾਰਨ ਅੱਗ ਲੱਗ ਗਈ ਸੀ ਅਤੇ ਇਸ ਵਿਚ ਬੈਠੇ 35 ਵਿਦਿਆਰਥੀਆਂ ਅਤੇ ਡਰਾਈਵਰ ਦੀ ਜਾਨ ਤੇ ਬਣ ਆਈ ਸੀ| ਇਹ ਘਟਨਾ ਨਾਪਾਰ ਸੜਕ ਤੇ ਅੱਜ ਸਵੇਰੇ 8 ਵਜੇ ਵਾਪਰੀ| ਇੱਥੇ ਦੂਰ ਤਕ ਧੂੰਆਂ ਉੱਡਦਾ ਦਿਖਾਈ ਦੇ ਰਿਹਾ ਸੀ|
ਇਕ ਬੱਚੇ ਦੇ ਮਾਂ ਬਾਪ ਨੇ ਕਿਹਾ,”ਸਾਡੇ ਦੋ ਬੱਚੇ ਇਸ ਵਿਚ ਸਵਾਰ ਸਨ ਅਤੇ ਇਹ ਹਾਦਸਾ ਬਹੁਤ ਭਿਆਨਕ ਸੀ| ਡਰਾਈਵਰ ਨੇ ਬਹੁਤ ਸਮਝਦਾਰੀ ਨਾਲ ਬੱਚਿਆਂ ਨੂੰ ਬਚਾਇਆ| ਉਸਨੇ ਬਹੁਤ ਵਧੀਆ ਕੰਮ ਕੀਤਾ ਨਹੀਂ ਤਾਂ ਕੋਈ ਵੀ ਦੁਰਘਟਨਾ ਵਾਪਰ ਸਕਦੀ ਸੀ|” ਪੁਲੀਸ ਨੇ ਕਿਹਾ ਕਿ ਇਹ ਮਾਮਲਾ ਤਕਨੀਕੀ ਖਰਾਬੀ ਦਾ ਹੈ ਅਤੇ ਇਸ ਕਾਰਨ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਬੱਸ ਝੁਲਸ ਗਈ ਹੈ| ਵਿਦਿਆਰਥੀਆਂ ਨੇ ਕਿਹਾ ਕਿ ਅੱਗ ਦੇਖ ਕੇ ਲੱਗ ਰਿਹਾ ਸੀ ਕਿ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਸ਼ੁਕਰ ਹੈ ਕਿ ਅਜਿਹਾ ਹੋਣ ਤੋਂ ਬਚਾਅ ਹੋ ਗਿਆ|

Leave a Reply

Your email address will not be published. Required fields are marked *