ਐਂਟੀਗਾ ਦੀ ਤੁਲਨਾ ਵਿਚ ਸਾਡੀ ਗੇਂਦਬਾਜ਼ੀ ਵਿਚ ਸੁਧਾਰ ਹੋਇਆ : ਸਿਮਨਸ

simsan

ਕਿੰਗਸਟਨ, 1 ਅਗ;ਤ (ਸ.ਬ.) ਵੈਸਟਇੰਡੀਜ਼ ਦੇ ਕੋਟ ਫਿਲ ਸਿਮਨਸ ਨੇ ਭਾਰਤ ਦੇ ਖਿਲਾਫ ਦੂਜੇ ਦਿਨ ਆਪਣੇ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਹੁਣ ਭਾਰਤੀ ਪਾਰੀ ਛੇਤੀ ਇਕੱਠੀ ਕਰਨਾ ਚਾਹੁਣਗੇ ਪਰ ਨਾਲ ਹੀ ਮੰਨਿਆ ਕਿ ਟੀਮ ਨੂੰ ਵਾਪਸ ਖੇਡ ਵਿੱਚ ਲਿਆਉਣ ਦੀ ਮੁੱਖ ਜ਼ਿੰਮੇਦਾਰੀ ਬੱਲੇਬਾਜ਼ਾਂ ਦੀ ਹੋਵੇਗੀ| ਭਾਰਤ ਦੂਜੇ ਦਿਨ 88 ਓਵਰਾਂ ‘ਚ ਸਿਰਫ 232 ਦੌੜਾਂ ਹੀ ਬਣਾ ਪਾਇਆ ਅਤੇ ਉਸ ਨੇ ਦਿਨ ਦਾ ਖੇਡ ਖਤਮ ਹੋਣ ਤੱਕ 5 ਵਿਕਟਾਂ ਤੇ 358 ਦੌੜਾਂ ਬਣਾਈਆਂ ਸਨ| ਸਿਮਨਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਦੀ ਗੇਂਦਬਾਜ਼ੀ ਵਿਚ ਕਾਫੀ ਸੁਧਾਰ ਦੇਖਿਆ ਹੈ| ਸਿਮਨਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਕਾਫੀ ਵਧੀਆ ਸੀ| ਅਮੂਮਨ ਟੈਸਟ ਮੈਚਾਂ ਵਿਚ 9 ਓਵਰਾਂ ਵਿਚ 27 ਦੌੜਾਂ ਤੱਕ ਬਣ ਜਾਂਦੀਆਂ ਹਨ| ਪਰ ਕੇ ਐਲ ਰਾਹੁਲ ਦੀ ਸ਼ਾਨਦਾਰ ਪਾਰੀ ਅਤੇ ਬਾਅਦ ਵਿਚ ਉਨ੍ਹਾਂ ਦੇ ਕਪਤਾਨ ਦੇ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਜ਼ਿਆਦਾ ਦੌੜਾਂ ਨਹੀਂ ਬਣਾਉਣ ਦਿੱਤੀਆਂ| ਉਨ੍ਹਾਂ ਨੇ 9 ਓਵਰਾਂ ਵਿਚ 23 ਦੌੜਾਂ ਹੀ ਬਣਾਉਣ ਦੇਣਾ ਐਂਟੀਗਾ ਦੀ ਤੁਲਨਾ ਵਿਚ ਸਾਡੀ ਗੇਂਦਬਾਜ਼ੀ ਵਿਚ ਸੁਧਾਰ ਦਿਖਾਉਂਦਾ ਹੈ| ਉਨ੍ਹਾਂ ਕਿਹਾ ਕਿ ਸਾਨੂੰ ਹੁਣ ਬਾਕੀ ਬਚੇ ਵਿਕਟਾਂ ਨੂੰ ਛੇਤੀ ਕੱਢਣ ਲਈ ਕੋਸ਼ਿਸ਼ ਕਰਨੀ ਹੋਵੇਗੀ ਅਤੇ ਇਸ ਦੇ ਬਾਅਦ ਬੱਲੇਬਾਜ਼ਾਂ ਨੂੰ ਆਪਣੀ ਜ਼ਿੰਮੇਦਾਰੀ ਨਿਭਾਉਣੀ ਹੋਵੇਗੀ ਕਿਉਂਕਿ ਗੇਂਦਬਾਜ਼ਾਂ ਨੇ ਅੱਜ ਚੰਗਾ ਪ੍ਰਦਰਸ਼ਨ ਕੀਤਾ ਹੈ| ਭਾਰਤੀ ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ ਨੇ ਅੱਜ 158 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੇ ਵੀ ਗੇਂਦਬਾਜ਼ਾਂ ਦੀ ਤਾਰੀਫ ਕੀਤੀ| ਇਹ ਪਹਿਲੇ ਟੈਸਟ ਮੈਚ ਦੀ ਤੁਲਨਾ ਵਿਚ ਇਕਦਮ ਵੱਖ ਸੀ ਜਿਥੇ ਆਸਾਨੀ ਨਾਲ ਦੌੜਾਂ ਬਣ ਰਹੀਆਂ ਸਨ|

Leave a Reply

Your email address will not be published. Required fields are marked *