ਕਸ਼ਮੀਰ ਵਿਚ ਅਸ਼ਾਂਤੀ ਦੇ ਮੁੱਦੇ ਤੇ ਚੁੱਪੀ ਲਈ ਕਾਂਗਰਸ ਨੇ ਮੋਦੀ ਤੇ ਬੋਲਿਆ ਹਮਲਾ

congress

ਨਵੀਂ ਦਿੱਲੀ, 23 ਜੁਲਾਈ (ਸ.ਬ.) ਕਾਂਗਰਸ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਸ਼ਮੀਰ ਵਿਚ ਅਸ਼ਾਂਤੀ ਤੇ ਉਨ੍ਹਾਂ ਦੀ ਚੁੱਪੀ ਉੱਪਰ ਨਿਸ਼ਾਨਾ ਸਾਧਿਆ ਅਤੇ ਗੁਜਰਾਤ ਦੇ ਊਨਾ ਵਿਚ ਹਿੰਸਾ ਵਿਚ ਹਰੇਕ ਪੀੜਤ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਨ ਦੇ ਨਾਲ-ਨਾਲ ਦੋਸ਼ੀ ਪੁਲੀਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ| ਕਾਂਗਰਸ ਬੁਲਾਰੇ ਕਪਿਲ ਸਿੱਬਲ ਨੇ ਕਿਹਾ,”ਪ੍ਰਧਾਨ ਮੰਤਰੀ ਗੋਰਖਪੁਰ ਵਿਚ ਹਨ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ ਪਰ ਉਨ੍ਹਾਂ ਨੇ ਕਸ਼ਮੀਰ ਜਾਂ ਦਲਿਤਾਂ ਤੇ ਕੁੱਝ ਨਹੀਂ ਕਿਹਾ, ਜਦੋਂ ਕਿ ਆਮ ਤੌਰ ਤੇ ਉਹ ਹਰ ਚੀਜ਼ ਤੇ ਬੋਲਦੇ ਹਨ|” ਉਨ੍ਹਾਂ ਨੇ ਕਿਹਾ, ”ਅੱਜ ਕਸ਼ਮੀਰ ਦੇ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਬਿਆਨ ਦੇ ਕੇ ਇਹ ਦਿਖਾਉਣ ਕਿ ਉਹ ਜੰਮੂ-ਕਸ਼ਮੀਰ ਬਾਰੇ ਫਿਕਰਮੰਦ ਹਨ ਅਤੇ ਉਹ ਉਨ੍ਹਾਂ ਦੇ ਜ਼ਖਮਾਂ ਤੇ ਮਰਹਮ ਲੱਗਾ ਰਹੇ ਹਨ|” ਉਨ੍ਹਾਂ ਨੇ ਕਿਹਾ ਕਿ ਹਰ ਚੀਜ਼ ਤੇ ਬੋਲਣ ਵਾਲੇ ਮੋਦੀ ਇਸ ਮੁੱਦੇ ਤੇ ਚੁੱਪ ਹਨ| ਉਨ੍ਹਾਂ ਨੇ ਕਿਹਾ, ”ਕਿਉਂ ਪ੍ਰਧਾਨ ਮੰਤਰੀ ਮੌਨ ਹਨ| ਇੰਨੀ ਵੱਡੀ ਘਟਨਾ ਹੋਈ, ਤੁਹਾਡੀ ਸਰਕਾਰ ਕਿੱਥੇ ਹੈ| ਕਸ਼ਮੀਰ ਵਿਚ ਜੋ ਕੁਝ ਵੀ ਹੋਇਆ ਹੈ, ਉਹ ਉਨ੍ਹਾਂ ਦੀ ਸਰਕਾਰ ਦੇ ਅਧੀਨ ਹੋਇਆ ਅਤੇ ਪ੍ਰਧਾਨ ਮੰਤਰੀ ਨੇ ਸੰਸਦ ਜਾਂ ਉਸ ਦੇ ਬਾਹਰ ਕੁਝ ਨਹੀਂ ਕਿਹਾ ਹੈ|” ਦਲਿਤਾਂ ਤੇ ਵਧਦੇ ਅੱਤਿਆਚਾਰ ਦੇ ਮੁੱਦੇ ਤੇ ਸਿੱਬਲ ਨੇ ਪ੍ਰਧਾਨ ਮੰਤਰੀ ਦੀ ਚੁੱਪੀ ਤੇ ਸਵਾਲ ਚੁੱਕਿਆ| ਉਨ੍ਹਾਂ ਕਿਹਾ ਕਿ ਕੀ ਉਨ੍ਹਾਂ ਨੂੰ ਮਾਇਆਵਤੀ ਜੀ ਤੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਸੀ| ਊਨਾ ਵਿਚ ਹਿੰਸਾ ਦੇ ਸੰਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਦਲਿਤ ਅਧਿਕਾਰ ਮੰਚ ਦੀ ਇਕ ਸੁਤੰਤਰ ਟੀਮ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਨੂੰ ਉੱਥੇ ਹੋਈ ਹਿੰਸਾ ਦੀ ਜਾਣਕਾਰੀ ਸੀ|

Leave a Reply

Your email address will not be published. Required fields are marked *