ਗੁਜਰਾਤ ਦੀ ਬਰਬਾਦੀ ਲਈ ਮੋਦੀ ਜ਼ਿੰਮੇਵਾਰ: ਰਾਹੁਲ ਗਾਂਧੀ

rahul-ll

ਨਵੀਂ ਦਿੱਲੀ, 2 ਅਗਸਤ (ਸ.ਬ.) ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਵਿਰੋਧੀ ਦਲਾਂ ਨੂੰ ਮੋਦੀ ਦੇ ਖਿਲਾਫ ਇਕ ਹੋਰ ਮੁੱਦਾ ਮਿਲ ਗਿਆ ਹੈ| ਆਨੰਦੀਬੇਨ ਪਟੇਲ ਨੇ ਫੇਸਬੁੱਕ ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਦਿਆਂ ਕਿਹਾ ਕਿ ਗੁਜਰਾਤ ਦੇ ਹਾਲਾਤ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਵਾਰ ਹਨ, ਆਨੰਦੀਬੇਨ ਨੂੰ ਤਾਂ ਸਿਰਫ ਬਲੀ ਦਾ ਬਕਰਾ ਬਣਾਇਆ ਗਿਆ ਹੈ| ਗੁਜਰਾਤ ਕਾਂਗਰਸ ਨੇਤਾ ਸ਼ੰਕਰ ਸਿੰਘ ਵਾਘੇਲਾ ਨੇ ਕਿਹਾ ਕਿ ਜੇਕਰ ਉਹ ਅਸਤੀਫਾ ਦੇਣਾ ਚਾਹੁੰਦੀ ਸੀ ਤਾਂ ਉਨ੍ਹਾਂ ਨੂੰ ਇਕ ਮਹੀਨੇ ਪਹਿਲਾਂ ਦੱਸਣਾ ਚਾਹੀਦਾ ਸੀ|
ਗੁਜਰਾਤ ਵਿਚ ਭਾਜਪਾ ਬੇਨਕਾਬ ਹੋ ਗਈ ਸੀ, ਇਹ ਹਮਦਰਦੀ ਪ੍ਰਾਪਤ ਕਰਨ ਲਈ ਡਰਾਮਾ ਹੈ ਅਤੇ ਇਙ ਲੋਕਾਂ ਦਾ ਧਿਆਨ ਭ੍ਰਿਸ਼ਟਾਚਾਰ ਤੋਂ ਹਟਾਉਣ ਲਈ ਕੀਤਾ ਗਿਆ ਹੈ| ਰਾਜ ਵਿਚ ਕੋਈ ਕਾਨੂੰਨ-ਵਿਵਸਥਾ ਨਹੀਂ ਹੈ| ਉੱਥੇ ਹੀ ਮੋਦੀ ਤੇ ਨਿਸ਼ਾਨਾ ਸਾਧਣ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਿੱਛੇ ਨਹੀਂ ਰਹੇ| ਆਪਣੇ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਆਨੰਦੀਬੇਨ ਦਾ ਅਸਤੀਫਾ ਗੁਜਰਾਤ ਵਿਚ ‘ਆਪ’ ਦੀ ਤੇਜ਼ੀ ਨਾਲ ਵਧਦੀ ਲੋਕਪ੍ਰਿਯਤਾ ਦਾ ਨਤੀਜਾ ਹੈ| ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਗੁਜਰਾਤ ਵਿਚ ਬੁਰੀ ਤਰ੍ਹਾਂ ਡਰੀ ਹੋਈ ਹੈ| ਉਨ੍ਹਾਂ ਨੇ ਲਿਖਿਆ ਕਿ ਆਨੰਦੀਬੇਨ ਦਾ ਅਸਤੀਫਾ ਗੁਜਰਾਤ ਵਿਚ ‘ਆਪ’ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੀ ਜਿੱਤ ਹੈ

Leave a Reply

Your email address will not be published. Required fields are marked *