ਘਾਟੀ ਵਿਚ 14 ਦਿਨਾਂ ਤੋਂ ਕਰਫਿਊ ਜਾਰੀ, ਹਾਲਾਤ ਨੂੰ ਦੇਖ ਰੋ ਪਈ ਮਹਿਬੂਬਾ

mehbuba

ਸ਼੍ਰੀਨਗਰ, 22 ਜੁਲਾਈ (ਸ.ਬ.) ਹਿਜਬੁਲ ਮੁਜ਼ਾਹੀਦੀਨ ਦੇ ਅੱਤਵਾਦੀ ਬੁਰਹਾਨ ਬਾਨੀ ਦੀ ਕਸ਼ਮੀਰ ਵਿਚ ਹਿੰਸਾ ਦੇ ਨਾਲ ਹੋਏ ਮੁਕਾਬਲੇ ਵਿਚ ਮੌਤ ਹੋ ਗਈ ਸੀ| ਬੁਰਹਾਨ ਦੀ ਮੌਤ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਜਗ੍ਹਾ-ਜਗ੍ਹਾ ਤੇ ਹਿੰਸਾ ਹੋ ਰਹੀ ਹੈ ਅਤੇ ਇਥੇ 14 ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ|
ਸੂਬੇ ਵਿਚ ਹਾਲਾਤ ਆਮ ਬਣਾਉਣ ਲਈ ਜੰਮੂ-ਕਸ਼ਮੀਰ ਮਹਿਬੂਬਾ ਮੁਫਤੀ ਨੇ  ਸਾਰੇ ਦਲਾਂ ਦੀ ਮੀਟਿੰਗ ਬੁਲਾਈ ਸੀ| ਵੀਰਵਾਰ ਨੂੰ ਮੀਟਿੰਗ ਦੌਰਾਨ ਸੂਬੇ ਦੇ ਹਾਲਾਤ ਤੇ ਗੱਲ ਕਰਦੇ-ਕਰਦੇ ਸੀ. ਐਮ. ਮਹਿਬੂਬਾ ਮੁਫਤੀ ਹੋ ਪਈ| ਇਸ ਤੋਂ ਪਹਿਲਾਂ ਮਹਿਬੂਬਾ ਮੁਫਤੀ ਨੇ ਅਨੰਤਨਾਗ ਦਾ ਦੌਰਾ ਕੀਤਾ ਸੀ ਅਤੇ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ| ਮਹਿਬੂਬਾ ਨੇ ਕਿਹਾ ਕਿ ਬੁਰਹਾਨ ਦੀ ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ ਪਰ ਇਨ੍ਹਾਂ ਵਿਚੋਂ ਕਿੰਨੇ ਲੋਕ ਹਿੰਸਾ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲੇ|

Leave a Reply

Your email address will not be published. Required fields are marked *