ਚੀਨ ਦੀ ਜਲ ਸੈਨਾ ਨੇ ਸ਼ੁਰੂ ਕੀਤੀਆਂ ਜੰਗੀ ਮਸ਼ਕਾਂ, ਦਾਗੀਆਂ ਮਿਜ਼ਾਈਲਾਂ

china

ਬੀਜਿੰਗ, 2 ਅਗਸਤ (ਸ.ਬ.) ਚੀਨੀ ਜਲ ਸੈਨਾ ਨੇ ਪੂਰਬੀ ਚੀਨ ਸਾਗਰ ਵਿਚ ਫੌਜੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ| ਜਿਕਰਯੋਗ ਹੈ ਕਿ ਇਸ ਚੀਨ ਦੀ ਜਲ ਸੈਨਾ ਨੇ ਦਰਜਨਾਂ ਮਿਜ਼ਾਈਲਾਂ ਅਤੇ ਟਾਰਪੀਡੋ ਦਾਗੇ| ਜਾਣਕਾਰੀ ਮੁਤਾਬਕ ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫੌਜੀ ਸਿਖਲਾਈ ਦਾ ਉਦੇਸ਼ ਇਲੈਕਟ੍ਰੋਮੈਗਨੇਟਿਕ ਪ੍ਰਭਾਵ ਵਿਚ ਫੌਜੀਆਂ ਦੇ ਹਮਲੇ ਦੀ ਤੀਬਰਤਾ, ਸਥਿਰਤਾ ਅਤੇ ਗਤੀ ਨੂੰ ਵਧੀਆ ਕਰਨਾ ਹੈ|
ਜਿਕਰਯੋਗ ਹੈ ਕਿ ਚੀਨੀ ਜਲ ਸੈਨਾ ਨੇ ਕਿਹਾ ਹੈ ਕਿ ਸਮੁੰਦਰ ਵਿਚ ਸੂਚਨਾ ਤਕਨਾਲੋਜੀ ਤੇ ਆਧਾਰਿਤ ਯੁੱਧ ਬਹੁਤ ਘਾਤਕ ਹੁੰਦਾ ਹੈ, ਜਿਸ ਲਈ ਤੁਰੰਤ ਜਵਾਬ ਦੇਣ ਦੀ ਸਮਰੱਥਾ ਹੋਣੀ ਜ਼ਰੂਰੀ ਹੈ| ਜ਼ਿਕਰਯੋਗ ਹੈ ਕਿ ਫੌਜੀ ਸਿਖਲਾਈ ਵਿਚ, ਚੀਨ ਦੀ ਨੈਵਲ ਐਵੀਏਸ਼ਨ ਫੋਰਸੇਜ਼ ਸ਼ਾਮਲ ਹਨ, ਜਿਸ ਵਿਚ ਪਣਡੁੱਬੀ, ਜਹਾਜ਼ ਅਤੇ ਤੱਟ ਰੱਖਿਅਤ ਬਲ ਦੇ ਫੌਜੀ ਹਿੱਸਾ ਲੈ ਰਹੇ ਹਨ|

Leave a Reply

Your email address will not be published. Required fields are marked *