ਚੀਨ ਦੇ ਫੌਜੀਆਂ ਦੀ ਘੂਸਪੈਠ ਨੂੰ ਗੰਭੀਰਤਾ ਨਾਲ ਲਿਆ ਜਾਵੇ : ਮਣੀਸ਼ੰਕਰ ਅਈਅਰ

manisankar

ਬੈਂਗਲੁਰੂ, 28 ਜੁਲਾਈ (ਸ.ਬ.) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ ਉਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਚੀਨ ਦੇ ਫੌਜੀਆਂ ਦੀ ਘੂਸਪੈਠ ਨਾਲ ਦੇਸ਼ ਨੂੰ ਘਬਰਾਉਣਾ ਨਹੀਂ ਚਾਹੀਦਾ ਪਰ ਕਈ ਪੱਧਰਾਂ ਤੇ ਇਸ ਮਾਮਲੇ ਨੂੰ ਦੇਖ ਰਹੀ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ| ਅਈਅਰ ਨੇ ਇਕ ਪ੍ਰੋਗਰਾਮ ਵਿਚ  ਕਿਹਾ, ਚੀਨ ਦੇ ਫੌਜੀਆਂ ਵਲੋਂ ਸਰਹੱਦ ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਪੁਰਾਣਾ ਇਤਿਹਾਸ ਹੈ| ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਤੋਂ ਘਬਰਾਉਣਾ ਚਾਹੀਦਾ ਹੈ ਪਰ ਸਾਨੂੰ ਯਕੀਨੀ ਤੌਰ ਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ|” ਖਬਰਾਂ ਮੁਤਾਬਕ ਚੀਨ ਦੇ ਫੌਜੀਆਂ ਨੇ 19 ਜੁਲਾਈ ਨੂੰ ਚਮੋਲੀ ਦੇ ਬਾਰਹੋਟੀ ਇਲਾਕੇ ਵਿਚ ਭਾਰਤੀ ਖੇਤਰ ਵਿਚ ਘੂਸਪੈਠ ਕੀਤੀ ਸੀ| ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਘਟਨਾ ਨੂੰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਸੀ ਅਤੇ ਉਮੀਦ ਜਤਾਈ ਸੀ ਕਿ ਕੇਂਦਰ ਚੌਕਸੀ ਵਧਾਉਣ ਦੀ ਉਨ੍ਹਾਂ ਦੀ ਬੇਨਤੀ ਨੂੰ ਆਪਣੇ ਧਿਆਨ ਵਿਚ ਲਵੇਗਾ|

Leave a Reply

Your email address will not be published. Required fields are marked *