ਚੀਨ ਨੇ ਜਾਪਾਨ ਨੂੰ ਦੱਖਣੀ ਚੀਨ ਸਾਗਰ ਮਾਮਲੇ ਵਿਚ ਦਖਲ ਨਾ ਦੇਣ ਲਈ ਕਿਹਾ

chinaa

ਬੀਜਿੰਗ, 25 ਜੁਲਾਈ (ਸ.ਬ.) ‘ਦੱਖਣੀ ਚੀਨ ਸਾਗਰ ਮਾਮਲੇ’ ਵਿਚ ਚੀਨ ਨੇ ਜਾਪਾਨ ਨੂੰ ਆਪਣੀ ਦਖਲ ਨਾ ਦੇਣ ਲਈ ਕਿਹਾ ਹੈ| ਪ੍ਰਾਪਤ ਜਾਣਕਾਰੀ ਮੁਤਾਬਿਕ ਚੀਨ ਨੇ ਜਾਪਾਨ ਨੂੰ ਕਿਹਾ ਕਿ ਉਸ ਨੂੰ ਇਸ ਰਣਨੀਤਿਕ ਇਲਾਕੇ ਵਿਚ ਚੀਨ ਤੇ ਵਿਸਥਾਰਵਾਦੀ ਵਿਵਹਾਰ ਦਾ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਸ਼ਰਮਨਾਕ ਇਤਿਹਾਸ ਤੇ ਵਿਚਾਰ ਕਰਨਾ ਚਾਹੀਦਾ ਹੈ| ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੇਗ ਵਿਚ ਸੰਯੁਕਤ ਰਾਸ਼ਟਰ ਦੇ ਸਹਿਯੋਗੀ ਕੌਮਾਂਤਰੀ ਟ੍ਰਿਬਿਊਨਲ ਨੇ ਜੋ ਵਿਚੋਲਗੀ ਨਿਭਾਈ, ਉਹ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਗੈਰ-ਕਾਨੂੰਨੀ ਸੀ| ਜਾਪਾਨ ਦੇ ਵਿਦੇਸ਼ ਮੰਤਰੀ ਫੁਮਿਯੋ ਕਿਸ਼ਿਦਾ ਦੀ ਟਿੱਪਣੀ ਤੇ ਵੀ ਚੀਨ ਨੇ ਇਤਰਾਜ਼ ਕੀਤਾ ਹੈ| ਕਿਸ਼ਿਦਾ ਨੇ ਕਿਹਾ ਹੈ ਕਿ ਉਹ ਅਧਿਕਾਰਕ ਇਲਾਕੇ ਨੂੰ ਲੈ ਕੇ ਦਾਅਵਿਆਂ ਵਾਲੇ ਵਿਵਾਦ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਨਾਲ ਚਰਚਾ ਕਰਨਗੇ| ਕਿਸ਼ਿਦਾ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਆਸੀਯਾਨ ਅਤੇ ਹੋਰ ਏਸ਼ੀਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਵਾਂਗ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਸਮੁੰਦਰੀ ਵਿਵਾਦ ਤੇ ਚਰਚਾ ਕਰਨਗੇ|

Leave a Reply

Your email address will not be published. Required fields are marked *