ਚੀਨ ਵਿਚ ਹੜ੍ਹ ਨਾਲ 24 ਦੀ ਮੌਤ, ਲੱਖਾਂ ਲੋਕ ਹਿਜਰਤ

chin

ਸ਼ੰਘਾਈ, 23 ਜੁਲਾਈ (ਸ.ਬ.) ਚੀਨ ਵਿਚ ਭਾਰੀ ਬਾਰਿਸ਼ ਦੇ ਕਾਰਨ ਆਏ ਹੜ੍ਹ ਨਾਲ 24 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਕਰੋੜ 60 ਲੱਖ ਵਿਅਕਤੀਆਂ ਨੂੰ ਆਪਣੇ ਘਰਾਂ ਤੋਂ ਹਿਜਰਤ ਹੋਣਾ ਪਿਆ| ਮੱਧ ਚੀਨ ਦੇ ਹੇਨਾਨ ਪ੍ਰਾਂਤ ਦੀ ਸਰਕਾਰ ਨੇ ਦੱਸਿਆ ਕਿ ਹਨ੍ਹੇਰੀ-ਤੂਫਾਨ ਤੋਂ ਬਾਅਦ 15 ਵਿਅਕਤੀ ਮਾਰੇ ਗਏ ਅਤੇ ਅੱਠ ਲਾਪਤਾ ਹਨ ਜਦਕਿ 70 ਲੱਖ 20 ਹਜ਼ਾਰ ਲੋਕਾਂ ਨੂੰ ਬੇਘਰ ਹੋਣਾ ਪਿਆ ਅਤੇ 18 ਹਜ਼ਾਰ ਮਕਾਨ ਨੁਕਸਾਨੇ ਗਏ| ਗੁਆਂਢੀ ਹੇਬੇਈ ਪ੍ਰਾਂਤ ਵਿਚ ਨੌ ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਲਾਪਤਾ ਹਨ| ਪ੍ਰਸ਼ਾਸਨ ਨੇ ਦੱਸਿਆ ਕਿ ਹੇਬੇਈ ਪ੍ਰਾਂਤ ਵਿਚ ਕਰੀਬ 90 ਲੱਖ ਵਿਅਕਤੀਆਂ ਨੂੰ ਹਿਜਰਤ ਕਰਨੀ ਪਈ| ਚੀਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਾਰਿਸ਼ ਦੇ ਕਾਰਨ ਹੜ੍ਹ ਵਰਗੇ ਹਾਲਾਤ ਹਨ ਅਤੇ ਅਜੇ ਤੱਕ 200 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ| ਸਰਕਾਰ ਨੇ ਦੱਸਿਆ ਕਿ ਹੜ੍ਹ ਦੇ ਕਾਰਨ 10 ਲੱਖ 50 ਹਜ਼ਾਰ ਹੈਕਟੇਅਰ ਤੋਂ ਵੱਧ ਫਸਲ ਖਰਾਬ ਹੋ ਗਈ ਹੈ ਜਿਸ ਕਾਰਨ ਤਿੰਨ ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ| ਸੈਂਟਰਲ ਬੈਂਕ ਨੇ ਇਕ ਬਿਆਨ ਜਾਰੀ ਕਰਦੇ ਕਿਹਾ ਹੈ  ਕਿ ਉਹ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਲਈ ਵਿੱਤ ਸਹਿਯੋਗ ਮੁਹੰਈਆ    ਕਰਵਾਏਗਾ|

Leave a Reply

Your email address will not be published. Required fields are marked *