ਚੀਨ ਵਿੱਚ ਇਕ ਹਜ਼ਾਰ ਤੋਂ ਜ਼ਿਆਦਾ ਰੋਬੋਟਾਂ ਨੇ ਇੱਕਠੇ ਨੱਚ ਕੇ ਬਣਾਇਆ ਵਿਸ਼ਵ ਰਿਕਾਰਡ

robart

ਨਵੀਂ ਦਿੱਲੀ, 1 ਅਗਸਤ (ਸ.ਬ.) ਪੂਰਬੀ ਚੀਨ ਦੇ ਸ਼ਾਨਦੋਂਗ ਪ੍ਰਾਂਤ ਵਿਚ ਕਰੀਬ 1007 ਰੋਬੋਟਾਂ ਨੇ ਇਕੱਠੇ ਡਾਂਸ ਕਰ ਗਿਨੀਜ਼ ਬੁੱਕ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ| ਇਨ੍ਹਾਂ ਸਾਰੇ ਰੋਬੋਟਾਂ ਨੇ ਇਕੱਠੇ ਕਰੀਬ ਇਕ ਮਿੰਟ ਤੱਕ ਡਾਂਸ ਕੀਤਾ ਜੋ ਕਿ ਹੁਣ ਤੱਕ ਦਾ ਵਰਲਡ ਰਿਕਾਰਡ ਹੈ| ਹੁਆਂਗਦਾਓ ਜਿਲੇ ਵਿਚ ਰੋਬੋਟ ਨੇ ਇਕੱਠੇ ਡਾਂਸ ਕਰਨਾ ਸ਼ੁਰੂ ਕੀਤਾ| ਇਨ੍ਹਾਂ ਦੀ ਲੰਬਾਈ 43.8 ਸੈਟੀਮੀਟਰ ਸੀ| ਗਿਨੀਜ਼ ਬੁੱਕ ਆਫ ਰਿਕਾਰਡਜ਼ ਨੋਟਰੀ ਦੇ ਮੈਂਬਰ ਵੂ ਸ਼ਿਆਹੋਂਗ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਪਿਛਲੇ ਸਾਲ ਦੱਖਣੀ ਚੀਨ ਦੇ ਸ਼ੇਨਦੇਨ ਵਿਚ ਫਰਵਰੀ ਮਹੀਨੇ ਵਿਚ ਆਯੋਜਿਤ ਹੋਏ ਵੱਡੇ ਪੈਮਾਨੇ ਤੇ 540 ਰੋਬੋਟਾਂ ਨੇ ਇਕ ਡਾਂਸ ਨੂੰ ਪਿੱਛੇ ਛੱਡ ਦਿੱਤਾ ਹੈ| ਵੂ ਨੇ ਕਿਹਾ ਕਿ ਜੋ ਰੋਬੋਟ ਇਕ ਮਿੰਟ ਤੋਂ ਪਹਿਲਾਂ ਰੁੱਕ ਅਤੇ ਡਿੱਗ ਗਏ ਸਨ, ਉਨ੍ਹਾਂ ਨੂੰ ਨਤੀਜਿਆਂ ਵਿਚ ਨਹੀਂ ਗਿਣਿਆਂ ਗਿਆ ਹੈ|

Leave a Reply

Your email address will not be published. Required fields are marked *