ਚੀਨ ਸਾਗਰ ਵਿਵਾਦ ਤੇ ਫਿਲੀਪੀਂਸ ਨੇ ਠੁਕਰਾਇਆ ਚੀਨ ਦਾ ਪ੍ਰਸਤਾਵ

chinna

ਮਨੀਲਾ, 19 ਜੁਲਾਈ (ਸ.ਬ.) ਦੱਖਣੀ ਚੀਨ ਸਾਗਰ ਵਿਵਾਦ ਨੂੰ ਲੈ ਕੇ ਫਿਲੀਪੀਂਸ ਨੇ ਚੀਨ ਦੀ ਦੋ-ਪੱਖੀ ਗੱਲਬਾਤ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ| ਕਿਉਂਕਿ ਚੀਨ ਵਲੋਂ ਇਸ ਗੱਲਬਾਤ ਦੌਰਾਨ ਕੌਮਾਂਤਰੀ ਨਿਆਇਕ ਅਥਾਰਿਟੀ ਦੇ ਫੈਸਲੇ ਨਾਲ ਜੁੜੀਆਂ ਗੱਲਾਂ ਨਾ ਕਰਨ ਦੀ ਸ਼ਰਤ ਰੱਖੀ ਗਈ ਸੀ| ਫਿਲੀਪੀਂਸ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਪ੍ਰਫੇਕਟੋ ਯਾਸਾਏ ਨੇ ਕਿਹਾ ਕਿ ਪਿਛਲੇ ਹਫਤੇ ਏਸ਼ੀਆਈ ਅਤੇ ਯੂਰਪੀ ਨੇਤਾਵਾਂ ਦੀ ਸਿਖਰ ਮੀਟਿੰਗ ਦੌਰਾਨ ਉਨ੍ਹਾਂ ਨੇ ਵਾਂਗ ਜੀ ਨਾਲ ਮੁਲਾਕਾਤ ਕੀਤੀ ਸੀ| ਯਾਸਾਏ ਨੇ ਕਿਹਾ ਕਿ ਮੀਟਿੰਗ ਵਿਚ ਚੀਨ ਨੇ ਕਿਹਾ ਸੀ ਕਿ ਦੋ-ਪੱਖੀ ਗੱਲਬਾਤ ਦੌਰਾਨ ਜੇਕਰ ਨਿਆਇਕ ਅਥਾਰਿਟੀ ਦੇ ਫੈਸਲੇ ਨਾਲ ਜੁੜੀ ਗੱਲਬਾਤ ਕੀਤੀ ਜਾਵੇਗੀ ਤਾਂ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ| ਯੀ ਨੇ ਉਨ੍ਹਾਂ ਨੂੰ ਇਸ ਸ਼ਰਤ ਦੇ ਨਾਲ ਦੋ-ਪੱਖੀ ਗੱਲਬਾਤ ਦਾ ਪ੍ਰਸਤਾਵ ਦਿੱਤਾ ਸੀ ਕਿ ਗੱਲਬਾਤ ਵਿਚ ਨਿਆਇਕ ਅਥਾਰਿਟੀ ਦੇ ਫੈਸਲੇ ਨੂੰ ਸ਼ਾਮਿਲ ਨਾ ਕੀਤਾ ਜਾਵੇ ਜੋ ਅਸੀਂ ਠੁਕਰਾ ਦਿੱਤਾ ਕਿਉਂਕਿ ਇਹ ਸਾਡੇ ਰਾਸ਼ਟਰ ਹਿੱਤ ਵਿਚ ਨਹੀਂ ਹੈ| ਪਿਛਲੀ ਦਿਨੀਂ ਫਿਲੀਪੀਂਸ ਦੀ ਅਪੀਲ ‘ਤੇ ਦਿ ਹੇਗ ਦੇ ਕੌਮਾਂਤਰੀ ਨਿਆਇਕ ਅਥਾਰਿਟੀ ਨੇ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਇਤਿਹਾਸਿਕ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਪਰ ਚੀਨ ਨੇ ਇਸ ਫੈਸਲੇ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ|

Leave a Reply

Your email address will not be published. Required fields are marked *