ਜਾਪਾਨ ਵਿਚ ਅੰਗਹੀਣ ਕੇਂਦਰ ਤੇ ਹਮਲਾ, 19 ਵਿਅਕਤੀਆਂ ਦੀ ਮੌਤ ਅਤੇ ਹੋਰ 45 ਜ਼ਖਮੀ

japan

ਟੋਕਿਓ, 26 ਜੁਲਾਈ (ਸ.ਬ.) ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੇੜੇ ਅੰਗਹੀਣਾਂ ਲਈ ਬਣੇ ਇਕ ਰਿਹਾਇਸ਼ ਕੇਂਦਰ ਵਿਚ ਜਾ ਕੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ| ਇਸ  ਹਮਲੇ ਦੌਰਾਨ ਲਗਭਗ 19 ਵਿਅਕਤੀ ਮਾਰੇ ਗਏ ਅਤੇ  ਹੋਰ 45 ਵਿਅਕਤੀ ਜ਼ਖਮੀ ਹੋ ਗਏ| ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸ਼ੱਕ ਹੈ| ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਮਗਰੋਂ ਹਮਲਾਵਰ ਨੇੜਲੀ ਪੁਲਸ ਚੌਂਕੀ ਵਿਚ ਗਿਆ ਅਤੇ ਪੁਲੀਸ ਨੂੰ ਕਿਹਾ,’ਹਾਂ ਮੈਂ ਜੁਰਮ ਕੀਤਾ ਹੈ|’ ਪੁਲੀਸ ਨੇ ਇਸਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ| ਇਸ ਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ| ਪੁਲੀਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *