ਜੋਸ਼ੀਲਾ ਭਾਸ਼ਣ ਦੇਣ ਦੀ ਕੋਸ਼ਿਸ਼ ਵਿਚ ਭਾਜਪਾ ਨੇਤਾ ਦੀ ਗਈ ਜਾਨ

tri bhuvan gupta

ਬਲੀਆ, 15 ਜੁਲਾਈ (ਸ.ਬ.) ਉੱਤਰ ਪ੍ਰਦੇਸ਼ ਸਰਕਾਰ ਨੂੰ ਕਾਨੂੰਨ-ਵਿਵਸਥਾ ਦੇ ਮਾਮਲੇ ਤੇ ਘੇਰਨ ਲਈ ਥਾਣਿਆਂ ਦੇ ਘਿਰਾਓ ਦੀ ਭਾਜਪਾ ਦੀ ਮੁਹਿੰਮ ਦੌਰਾਨ ਅੱਜ ਬਲੀਆ ਵਿਚ ਜਾਨਦਾਰ ਭਾਸ਼ਣ ਦੀ ਕੋਸ਼ਿਸ਼ ਵਿਚ ਇਕ ਵਰਕਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ| ਭਾਜਪਾ ਦੇ ਜ਼ਿਲਾ ਪ੍ਰਧਾਨ ਵਿਨੋਦ ਦੁਬੇ ਨੇ ਦੱਸਿਆ ਕਿ ਖਰਾਬ ਕਾਨੂੰਨ-ਵਿਵਸਥਾ ਨੂੰ ਲੈ ਕੇ ਰਾਜ ਭਰ ਵਿਚ ਥਾਣਿਆਂ ਦੇ ਘਿਰਾਓ ਦੀ ਪਾਰਟੀ ਦੀ ਮੁਹਿੰਮ ਦੇ ਅਧੀਨ ਬਿਲਥਰਾ ਰੋਡ ਵਿਧਾਨ ਸਭਾ ਖੇਤਰ ਦੇ ਭੀਮਪੁਰਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ|
ਇਸ ਦੌਰਾਨ ਭਾਜਪਾ ਦੇ ਸਥਾਨਕ ਨੇਤਾ ਤ੍ਰਿਭੁਵਨ ਗੁਪਤਾ (50) ਨੇ ਪ੍ਰਦੇਸ਼ ਵਿਚ ਗੁੰਡਾਰਾਜ ਹੋਣ ਦੇ ਦੋਸ਼ ਲਾਉਂਦੇ ਹੋਏ ਜੋਸ਼ੀਲਾ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ| ਉਨ੍ਹਾਂ ਦੱਸਿਆ ਕਿ ਆਪਣੇ ਭਾਸ਼ਣ ਨੂੰ ਜੋਸ਼ ਦੀ ਉੱਚਾਈ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਗੁਪਤਾ ਇਸੇ ਦੌਰਾਨ ਅਚਾਨਕ ਬੇਹੋਸ਼ ਹੋ ਕੇ ਡਿੱਗ ਗਏ| ਉਨ੍ਹਾਂ ਨੂੰ ਇੱਕ ਨਜਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ| ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *