ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

accident

ਲਖਨਊ, 1 ਅਗਸਤ (ਸ.ਬ.) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ਪਾਰਾ ਇਲਾਕੇ ਵਿਚ ਸੜਕ ਪਾਰ ਕਰਦੇ ਸਮੇਂ ਟਰੱਕ ਦੀ ਚਪੇਟ ਵਿਚ ਆਉਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਪਾਰਾ ਖੇਤਰ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰ ਐਤਵਾਰ ਨੂੰ ਦੇਰ ਰਾਤ ਸੜਕ ਪਾਰ ਕਰ ਰਹੇ ਸਨ, ਉਦੋਂ ਇਕ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ| ਇਸ ਹਾਦਸੇ ਵਿਚ ਆਸ਼ੀਸ਼ (32), ਉਸ ਦੀ ਪਤਨੀ ਰੰਜਨਾ (28) ਅਤੇ ਬੇਟੇ ਕ੍ਰਿਸ਼ਨਾ (3) ਦੀ ਮੌਤ ਹੋ ਗਈ|
ਉਨ੍ਹਾਂ ਨੇ ਦੱਸਿਆ ਕਿ ਆਸ਼ੀਸ਼ ਦੇ ਪਿਤਾ ਰਾਮ ਕਿਸ਼ੋਰ ਅਤੇ ਚਾਚਾ ਰਾਧੇਸ਼ਾਮ ਜ਼ਖਮੀ ਹੋ ਗਏ| ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਹਾਦਸੇ ਤੋਂ ਬਾਅਦ ਟਰੱਕ ਚਾਲਕ ਆਪਣਾ ਵਾਹਨ ਛੱਡ ਕੇ ਦੌੜ ਗਿਆ| ਮਰਨ ਵਾਲੇ ਸਾਰੇ ਲੋਕ ਆਪਣੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਤੋਂ ਵਾਪਿਸ ਆ ਰਹੇ ਸਨ| ਫਿਲਹਾਲ ਪੁਲੀਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਹੈ|

Leave a Reply

Your email address will not be published. Required fields are marked *