ਤਬਾਹ ਕਰ ਦਿਆਂਗਾ ਵਿਜੇਂਦਰ ਦਾ ਕੈਰੀਅਰ : ਆਮਿਰ

amir_khan_boxer-00-ll

ਨਵੀਂ ਦਿੱਲੀ, 21 ਜੁਲਾਈ (ਸ.ਬ.) ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਨੇ ਪੇਸ਼ੇਵਰ ਮੁੱਕੇਬਾਜ਼ੀ ਦੇ ਲਗਾਤਾਰ 7 ਮੁਕਾਬਲਿਆਂ ਵਿਚ ਅਜੇਤੂ ਰਹਿਣ ਵਾਲੇ ਭਾਰਤ ਦੇ ਸਟਾਰ ਪ੍ਰੋ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਚੁਣੌਤੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਵਿਜੇਂਦਰ ਦਾ ਕਰੀਅਰ ਤਬਾਹ ਕਰ ਦੇਣਗੇ| ਆਮਿਰ ਨੇ ਵਿਜੇਂਦਰ ਨਾਲ ਮੁਕਾਬਲਾ ਕਰਨ ਦੇ ਬਾਰੇ ਵਿਚ ਇਕ ਟੀ.ਵੀ. ਚੈਨਲ ਨੂੰ ਕਿਹਾ, ”ਵਿਜੇਂਦਰ ਦੀ ਚੁਣੌਤੀ ਮੈਨੂੰ ਬੇਹੱਦ ਮਜ਼ਾਕੀਆ ਲੱਗੀ| ਮੈਂ ਉਸ ਦਾ ਕਰੀਅਰ ਤਬਾਹ ਕਰ ਦਿਆਂਗਾ| 2 ਵਾਰ ਦੇ ਵਿਸ਼ਵ ਚੈਂਪੀਅਨ ਆਮਿਰ ਨੇ ਹਾਲ ਹੀ ਵਿਚ ਆਪਣੀ ਕਲਾਈ ਦੀ ਸਰਜਰੀ ਕਰਾਈ ਹੈ| 29 ਸਾਲਾ ਬ੍ਰਿਟਿਸ਼ ਮੁੱਕੇਬਾਜ਼ ਨੇ ਹਾਲ ਹੀ ਵਿਚ ਏਸ਼ੀਆ ਪੈਸਿਫਿਕ ਸੁਪਰ ਮਿਡਲਵੇਟ ਚੈਂਪੀਅਨ ਬਣੇ ਵਜਿੰਦਰ ਨੂੰ ਸਲਾਹ ਦਿੰਦੇ ਹੋਏ ਕਿਹਾ, ”ਮੇਰੇ ਜਿਹੇ ਵੱਡੇ ਨਾਵਾਂ ਨੂੰ ਚੁਣੌਤੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਨੁਭਵ ਵਧਾਉਣ| ਉਨ੍ਹਾਂ ਕਿਹਾ ਕਿ ਉਹ ਵਿਜੇਂਦਰ ਨਾਲ ਮੁਕਾਬਲਾ ਕਰਨਾ ਚਾਹੁੰਦੇ ਹਨ ਪਰ ਵਿਜੇਂਦਰ ਨੂੰ ਕੁਝ ਸਾਲ ਰੁਕ ਕੇ ਪਹਿਲਾਂ ਅਨੁਭਵ ਪ੍ਰਾਪਤ ਕਰ ਲੈਣਾ ਚਾਹੀਦਾ ਹੈ|

Leave a Reply

Your email address will not be published. Required fields are marked *