ਦੂਜੇ ਟੈਸਟ ਮੈਚ ਲਈ ਵੈਸਟ ਇੰਡੀਜ਼ ਟੀਮ ਨੇ ਤੇਜ ਗੇਂਦਬਾਜ਼ ਅਲਜ਼ਾਰੀ ਜੋਸੇਫ ਨੂੰ ਟੀਮ ਵਿਚ ਸ਼ਾਮਿਲ ਕੀਤਾ

joseph

ਕਿੰਗਸਟਨ, 29 ਜੁਲਾਈ (ਸ.ਬ.) ਵੈਸਟ ਇੰਡੀਜ਼ ਨੇ ਭਾਰਤ ਵਿਰੁੱਧ 30 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਅੰਡਰ 19 ਦੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੂੰ ਟੀਮ ਵਿਚ ਸ਼ਾਮਿਲ ਕੀਤਾ ਹੈ| ਇਸ ਖਿਡਾਰੀ ਤੋਂ ਇਲਾਵਾ ਵੈਸਟ ਇੰਡੀਜ਼ ਟੀਮ ਵਿਚ ਹੋਰ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ| ਇਸ ਤੋਂ ਬਾਅਦ ਵੈਸਟ ਇੰਡੀਜ਼ ਟੀਮ 14 ਮੈਂਬਰੀ ਹੋ ਗਈ ਹੈ|
ਜੋਸੇਫ ਨੇ ਸੀਨੀਅਰ ਪੱਧਰ ਤੇ ਹੁਣ ਤਕ ਸਿਰਫ 12 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 8 ਪਹਿਲੀ ਸ਼੍ਰੇਣੀ ਦੇ ਮੈਚ ਸ਼ਾਮਲ ਹਨ| ਇਸ ਵਿਚ ਉਸ ਨੇ 24 ਵਿਕਟਾਂ ਹਾਸਲ ਕੀਤੀਆਂ ਹਨ| ਜੋਸੇਫ ਨੇ ਇਸ ਸਾਲ ਫਰਵਰੀ ਵਿਚ ਵੈਸਟ ਇੰਡੀਜ਼ ਨੂੰ ਬੰਗਲਾਦੇਸ਼ ਵਿਚ ਅੰਡਰ 19 ਵਿਸ਼ਵ ਕੱਪ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ| ਉਹ ਮੁਕਾਬਲੇ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲਾ ਤੀਜਾ ਗੇਂਦਬਾਜ਼ ਸੀ|
ਵੈਸਟ ਇੰਡੀਜ਼ ਟੀਮ :- ਜੇਸਨ ਹੋਲਡਰ (ਕਪਤਾਨ), ਕ੍ਰੈਗ ਬ੍ਰੈਥਵੇਟ, ਰਜਿੰਦਰ ਚੰਦਰੀਕਾ, ਮਾਰਲੋਨ ਸੈਮੁਅਲਸ, ਡੈਰੇਨ ਬ੍ਰਾਵੋ, ਰੋਸਟਨ   ਚੇਜ, ਸ਼ੇਨ ਡਾਵਰਿਚ, ਕਾਰਲੋਸ ਬ੍ਰੈਥਵੇਟ, ਦਵਿੰਦਰ ਬਿਸ਼ੂ, ਸ਼ੇਨੋਨ ਗ੍ਰੈਬੀਏਲ, ਲਿਓਨ ਜਾਨਸਨ, ਮਿਗੁਐਲ ਕਮਿੰਸ, ਅਲਜ਼ਾਰੀ ਜੋਸੇਫ|

Leave a Reply

Your email address will not be published. Required fields are marked *