ਦੱਖਣੀ ਕੋਰੀਆ ਦੇ ਪੀ. ਐਮ ਤੇ ਅੰਡਿਆਂ-ਬੋਤਲਾਂ ਦੀ ਬਾਰਿਸ਼

koria

ਸਿਓਲ, 16 ਜੁਲਾਈ (ਸ.ਬ.) ਦੱਖਣੀ ਕੋਰੀਆ ਦੇ ਇਕ ਸ਼ਹਿਰ ਦੇ ਲੋਕ ਆਪਣੇ ਗੁਆਂਢ ਵਿਚ ਯੂ. ਐਸ ਮਿਜ਼ਾਈਲ ਡਿਫੈਂਸ ਸਿਸਟਮ ਲਗਾਏ ਜਾਣ ਦੀ ਘੋਸ਼ਣਾ ਤੋਂ ਬਾਅਦ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਵਿਰੋਧ ਕਰ ਕੇ ਆਪਣੇ ਪ੍ਰਧਾਨ-ਮੰਤਰੀ ਤੇ ਅੰਡਿਆਂ ਅਤੇ ਬੋਤਲਾਂ ਦੀ ਬਾਰਿਸ਼ ਕਰ ਦਿੱਤੀ|
ਜਿਕਰਯੋਗ ਹੈ ਕਿ ਦੱਖਣੀ ਕੋਰੀਆਈ ਪੀ. ਐਮ ਨੇ ਐਲਾਨ ਕੀਤਾ ਸੀ ਕਿ ਐਡਵਾਂਸਡ ਮਿਜ਼ਾਈਲ ਸਿਸਟਮ ਯਾਨੀ ‘ਟੀ. ਐਚ. ਏ. ਏ. ਡੀ’ ਨੂੰ ਦੱਖਣ-ਪੂਰਬੀ ਇਲਾਕਿਆਂ ਵਿਚ ਸਥਿਤ ਸੀਓਂਗਜੂ ਵਿਚ ਸਥਾਪਿਤ ਕੀਤਾ ਜਾਵੇਗਾ| ਇਸ ਐਲਾਨ ਤੋਂ ਬਾਅਦ ਸੀਓਂਗਜੂ ਦੇ ਲੋਕ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲੱਗੇ|
ਜਦੋਂ ਪ੍ਰਧਾਨ-ਮੰਤਰੀ ਸੰਬੰਧਿਤ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਨੂੰ ਇਸ ਫੈਸਲੇ ਬਾਰੇ ਦੱਸ ਰਹੇ ਸਨ, ਲੋਕਾਂ ਨੇ ਉਨ੍ਹਾਂ ਤੇ ਅੰਡੇ ਅਤੇ ਗੰਦੀਆਂ ਬੋਤਲਾਂ ਸੁੱਟੀਆਂ, ਜਿਸ ਤੋਂ ਬਾਅਦ ਉਨ੍ਹਾਂ ਦਾ ਭਾਸ਼ਣ ਰੋਕ ਦਿੱਤਾ ਗਿਆ| ਹਾਲਾਂਕਿ ਕੋਰੀਆਈ ਪੀ. ਐਮ ਤੱਕ ਇਹ ਚੀਜ਼ਾਂ ਪਹੁੰਚ ਨਹੀਂ ਸਕੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਛੱਤਰੀ ਅਤੇ ਪਲਾਸਟਿਕ ਬੈਗ ਦੀ ਮਦਦ ਨਾਲ ਉਨ੍ਹਾਂ ਨੂੰ ਬਚਾ ਲਿਆ|

Leave a Reply

Your email address will not be published. Required fields are marked *