ਦ. ਚੀਨ ਸਾਗਰ ਅਤੇ ਤਿੱਬਤ ਦੇ ਅਮਰੀਕਾ ਰਿਪਬਲਿਕ ਪਾਰਟੀ ਨਾ ਕਰੇ ਦਖਲਅੰਦਾਜ਼ੀ

flags-free-tibet-china-flag-mixef-flag-snow-lion-flag-35128437

ਬੀਜਿੰਗ, 21 ਜੁਲਾਈ (ਸ.ਬ.) ਚੀਨ ਨੇ ਅੱਜ ਅਮਰੀਕਾ ਦੀ ਰਿਪਬਲਿਕ ਪਾਰਟੀ ਤੋਂ ਜਨਤਕ ਮੰਚਾਂ ਤੇ ਦੱਖਣੀ ਚੀਨ ਸਾਗਰ ਅਤੇ ਤਿੱਬਤ ਦੇ ਮੁੱਦੇ ਤੇ ਬੀਜਿੰਗ ਦੇ ਉੱਪਰ ਆਧਾਰਹੀਨ ਦੋਸ਼ ਨਹੀਂ ਲਗਾਉਣ ਦੀ ਬੇਨਤੀ ਕੀਤੀ ਹੈ| ਚੀਨ ਦਾ ਕਹਿਣਾ ਹੈ ਕਿ ਰਿਪਬਲਿਕ ਪਾਰਟੀ ਨੇ ਉਸ ਤੇ ਤਿੱਬਤ ਸੰਸਕ੍ਰਿਤੀਕ ਨਰਸੰਹਾਰ ਅਤੇ ਦੱਖਣੀ ਚੀਨ ਸਾਗਰ ਵਿਚ ਬੇਤੁਕੇ ਦਾਅਵੇ ਦੇ ਦੋਸ਼ ਲਗਾਏ ਹਨ| ਹਾਲਾਂਕਿ ਚੀਨ ਦੀ ਸਰਕਾਰ ਨੇ ਅਮਰੀਕਾ ਵਿਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ| ਅਪ੍ਰੈਲ ਵਿਚ ਚੀਨ ਦੇ ਵਿੱਤ ਮੰਤਰੀ ਲੋਊ ਜਿਵਈ ਨੇ ਚੀਨੀ ਉਤਪਾਦਾਂ ਤੇ ਨਿਰਯਾਤ ਟੈਕਸ ਲਗਾਉਣ ਨੂੰ ਲੈ ਕੇ ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਮੂਰਖ ਕਿਹਾ ਸੀ| ਚੀਨ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਰਿਪਬਲਿਕ ਪਾਰਟੀ ਵਲੋਂ ਤਿੱਬਤ, ਤਾਇਵਾਨ ਅਤੇ ਦੱਖਣੀ ਚੀਨ ਸਾਗਰ ਦੇ ਵਿਸ਼ੇ ਤੇ ਚੀਨ ਦੀ ਆਲੋਚਨਾ ਨਾ ਕਰਨ ਅਤੇ ਉਸ ਦੇ ਜ਼ਿਆਦਾਤਰ ਮਾਮਲਿਆਂ ਵਿਚ ਦਖਲ ਨਾ ਦੇਣ ਲਈ ਕਿਹਾ ਹੈ| ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਬੰਧਾਂ ਵਿਚ ਸਥਾਈ ਵਾਧੇ ਨੂੰ ਉਤਸ਼ਾਹਿਤ ਕਰਨਾ ਨਾ ਸਿਰਫ ਦੋਵਾਂ ਦੇਸ਼ਾਂ ਲਈ ਸਗੋਂ ਸੰਪੂਰਨ ਏਸ਼ੀਆ-ਪ੍ਰਸ਼ਾਂਤ ਖੇਤਰ ਅਤੇ ਦੁਨੀਆ ਵਿਚ ਸ਼ਾਂਤੀ ਅਤੇ ਵਿਕਾਸ ਲਈ ਵਧੀਆ ਹੈ ਇਸ ਲਈ ਦੋਵਾਂ ਦੇਸ਼ਾਂ ਨੂੰ ਸਹੀ ਦਿਸ਼ਾ ਵਿਚ ਅੱਗੇ ਵੱਧਣਾ ਚਾਹੀਦਾ|

Leave a Reply

Your email address will not be published. Required fields are marked *