ਨਵਾਂ ਗਰਾਉਂ ਵਿੱਚ ਸਿਹਤ ਸਹੂਲਤਾਂ ਕਿਸੇ ਪੁਰਾਣੇ ਪਿੰਡ ਵਰਗੀਆਂ ਵੀ ਨਹੀਂ : ਗਰਚਾ

– ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੋਵੇਗਾ ਨਵਾਂ ਗਰਾਉਂ ਦਾ ਨਵੀਨੀਕਰਨ

ਨਵਾਂ ਗਰਾਉਂ, 13 ਅਗਸਤ : ਵਿਧਾਨ ਸਭਾ ਹਲਕਾ ਖਰੜ ਦਾ ਚੰਡੀਗੜ ਦੀਆਂ ਜੜਾਂ ਵਿੱਚ ਵਸਿਆ ਪਿੰਡ ਨਵਾਂ ਗਰਾਉਂ ਸਿਰਫ਼ ਨਾਮ ਵਿੱਚ ਨਵਾਂ ਬੋਲਿਆ ਜਾਂਦਾ ਹੈ, ਜੇਕਰ ਸਹੂਲਤਾਂ ਪੱਖੋਂ ਦੇਖਿਆ ਜਾਵੇ ਤਾਂ ਇੱਥੇ ਸਿਹਤ ਸਹੂਲਤਾਂ ਕਿਸੇ ਪੁਰਾਣੇ ਪਿੰਡ ਵਰਗੀਆਂ ਵੀ ਨਹੀਂ| ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਨੇ ਪਿੰਡ ਨਵਾਂ ਗਰਾਉਂ ਵਿਖੇ ਵੱਖ ਵੱਖ ਖੇਤਰਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ  ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਭਾਵੇਂ ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੇ ਜਾਣ ਦੇ ਦਾਅਵੇ ਕਰਦੀ ਹੈ ਪ੍ਰੰਤੂ ਨਵਾਂ ਗਰਾਉਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪਤਾ ਚੱਲਦਾ ਹੈ ਕਿ ਲੋਕ ਸਿਹਤ ਸਹੂਲਤਾਂ ਪੱਖੋਂ ਬੇਹੱਦ ਪ੍ਰੇਸ਼ਾਨ ਹਨ| ਨਵਾਂ ਗਰਾਉਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਮਾੜੀ ਮੋਟੀ ਬਿਮਾਰੀ ਲਈ ਦਵਾਈ ਆਦਿ ਲੈਣ ਲਈ ਪੀ.ਜੀ.ਆਈ. ਜਾਂ ਸੈਕਟਰ 16 ਦਾ ਜਨਰਲ ਹਸਪਤਾਲ ਨਜ਼ਦੀਕ ਪੈਂਦੇ ਹਨ ਪ੍ਰੰਤੂ ਇਨ•ਾਂ ਵੱਡੇ ਹਸਪਤਾਲਾਂ ਵਿੱਚ ਹਰ ਰੋਜ਼ ਭੀੜ ਰਹਿਣ ਕਾਰਨ  ਉਨ੍ਹਾਂ ਨੂੰ ਲਗਭਗ 15 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਜਾਣਾ ਪੈਂਦਾ ਹੈ| ਸਿਹਤ ਸਹੂਲਤਾਂ ਪੱਖੋਂ ਸਰਕਾਰ ਦੀ ਅਣਗਹਿਲੀ ਕਾਰਨ ਨਵਾਂਗਰਾਉਂ, ਕਾਂਸਲ, ਜਨਤਾ ਕਾਲੋਨੀ, ਕਰੌਰਾਂ, ਨਾਡਾ ਅਤੇ ਹੋਰ ਆਸ ਪਾਸ ਦੇ ਕਈ ਪਿੰਡ ਪ੍ਰੇਸ਼ਾਨ ਹਨ|
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਪਿਛਲੇ ਕਰੀਬ ਸਾਢੇ ਨੌਂ ਸਾਲ ਦੇ ਕਾਰਜਕਾਲ ਵਿੱਚ ਵੀ ਸਿਹਤ ਸਹੂਲਤਾਂ ਵਿੱਚ ਕੋਈ ਸੁਧਾਰ ਨਹੀਂ ਲਿਆ ਸਕੀ| ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ| ਅਕਾਲੀ-ਭਾਜਪਾ ਸਰਕਾਰ ਨੂੰ ਅਜਿਹੀਆਂ ਅਣਗਹਿਲੀਆਂ ਦਾ ਖਮਿਆਜ਼ਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ|
ਸ੍ਰੀਮਤੀ ਗਰਚਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਹਿਯੋਗ ਦੇਣ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਾਈ ਜਾ ਸਕੇ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ| ਉਨ੍ਹਾਂ ਨਵਾਂ ਗਰਾਉਂ ਖ ੇਤਰ ਦੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਨਵਾਂ ਗਰਾਉਂ ਦਾ ਸਹੀ ਢੰਗ ਨਾਲ ਨਵੀਨੀਕਰਨ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ| ਇਸ ਮੌਕੇ ਸੋਹਣ ਲਾਲ ਸ਼ਰਮਾ, ਰਾਮਕੇਸ਼ ਪੰਚ, ਕਰਤਾਰ ਸਿੰਘ, ਬਲਦੇਵ ਰਾਜ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *