ਨੀਲਾਮ ਹੋਵੇਗਾ ਵਿਜੈ ਮਾਲਿਆ ਦੀਆਂ ਕਾਰਾਂ ਦਾ ਕਾਫਲਾ

maliya

ਮੁੰਬਈ, 23 ਜੁਲਾਈ (ਸ.ਬ.) ਵਿਜੈ ਮਾਲਿਆ ਦੇ ਕਿੰਗਫਿਸ਼ਰ ਹਾਊਸ ਦੀ ਅਸਫਲ ਨੀਲਾਮੀ ਤੋਂ ਬਾਅਦ ਭਾਰਤੀ ਸਟੇਟ ਬੈਂਕ (ਐਸ ਬੀ ਆਈ) ਮਾਲਿਆ ਦੀਆਂ ਕਾਰਾਂ ਨੀਲਾਮ ਕਰਨ ਜਾ ਰਿਹਾ ਹੈ|
ਨੀਲਾਮੀ 25 ਅਗਸਤ ਨੂੰ  ਹੋਵੇਗੀ| ਇਸ ਵਿਚ ਸਭ ਤੋਂ ਸਸਤੀ ਕਾਰ ਦੀ ਕੀਮਤ 90 ਹਜ਼ਾਰ ਤੈਅ ਕੀਤੀ ਗਈ ਹੈ| ਆਮਦਨ ਅਤੇ ਸੇਵਾ ਟੈਕਸ ਵਿਭਾਗ ਨਾਲ ਮਿਲ ਕੇ ਐਸ. ਬੀ. ਆਈ. ਕੈਪ ਟਰੱਸਟੀ ਕੰਪਨੀ ਲਿਮਟਿਡ ਇਸ ਨੀਲਾਮੀ ਦਾ ਆਯੋਜਨ ਕਰਗੀ| ਨੀਲਾਮੀ ਵਿਚ ਕੁਲ 8 ਕਾਰਾਂ ਸ਼ਾਮਲ ਹੋਣਗੀਆਂ| ਇਸ ਨੀਲਾਮੀ ਤੋਂ ਘੱਟ ਤੋਂ ਘੱਟ 13.70 ਲੱਖ ਰੁਪਏ ਮਿਲਣ ਦੀ ਉਮੀਦ ਹੈ| ਨੀਲਾਮ ਹੋਣ ਵਾਲੀਆਂ ਕਾਰਾਂ ਵਿਚ ਟੋਇਟਾ ਇਨੋਵਾ, ਹੌਂਡਾ ਸਿਟੀ ਜੈਡ ਐਕਸ, ਹੌਂਡਾ ਸਿਟੀ ਈ ਐਕਸ ਆਈ, ਹੁੰਡਈ ਜਿਪ ਡਰਾਇਵ, ਹੰਡਈ ਇਲੈਂਟਰਾ, ਟੋਇਟਾ ਕੋਰੋਲਾ ਅਤੇ ਹੌਂਡਾ ਸਿਵਿਕ ਮਾਡਲ ਦੀਆਂ ਕਾਰਾਂ ਹਨ|

Leave a Reply

Your email address will not be published. Required fields are marked *