ਪਾਕਿਸਤਾਨ ਨੇ ਪਾਸ ਕੀਤਾ ਭਾਰਤ ਵਿਰੁੱਧ ਪ੍ਰਸਤਾਵ, ਭਾਰਤੀ ਫੌਜ ਨੂੰ ਬਦਨਾਮ ਕਰਨ ਦੀ ਰਚੀ ਸਾਜ਼ਿਸ਼

2016_8image_11_26_363810000sabha_6-ll

ਇਸਲਾਮਾਬਾਦ, 2 ਅਗਸਤ (ਸ.ਬ.) ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੀ ਇੱਕ ਹੋਰ ਸਾਜ਼ਿਸ਼ ਸਾਹਮਣੇ ਆਈ ਹੈ| ਪਾਕਿਸਤਾਨ ਵਿਚ ਬੈਠੇ ਅੱਤਵਾਦੀ ਜੱਥੇਬੰਦੀਆਂ ਦੇ ਆਗੂਆਂ ਨੇ ਪਹਿਲਾਂ ਕਸ਼ਮੀਰ ਵਿਚ ਹਿੰਸਾ ਭੜਕਾਈ ਅਤੇ ਹੁਣ ਪਾਕਿਸਤਾਨ ਦੀ ਸੰਸਦ ਇਨ੍ਹਾਂ ਅੱਤਵਾਦੀਆਂ ਦੀ ਭ੍ਰਿਸ਼ਟ ਸਾਜ਼ਿਸ਼ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ|
ਸੰਸਦ ਨੇ ਕਸ਼ਮੀਰ ਨੂੰ ਲੈ ਕੇ ਇੱਕ ਪ੍ਰਸਤਾਵ ਪਾਸ ਕੀਤਾ ਹੈ| ਇਸ ਪਾਸ ਕੀਤੇ ਗਏ ਪ੍ਰਸਤਾਵ ਵਿਚ ਭਾਰਤੀ ਫੌਜ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ| ਪਾਕਿਸਤਾਨੀ ਸੰਸਦ ਨੇ ਆਪਣੇ ਪ੍ਰਸਤਾਵ ਵਿਚ ਕਸ਼ਮੀਰ ਵਿਚ ਜਾਰੀ ਵੱਖ ਵਾਦੀਆਂ ਦੀਆਂ ਹਰਕਤਾਂ ਦਾ ਵੀ ਭਰਪੂਰ ਸਮਰਥਨ ਕੀਤਾ ਹੈ| ਜਿਕਰਯੋਗ ਹੈ ਕਿ ਪਾਕਿਸਤਾਨੀ ਦੀ ਇਹ ਭ੍ਰਿਸ਼ਟ ਹਰਕਤ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਦੋ ਦਿਨ ਬਾਅਦ ਸਾਰਕ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪਾਕਿਸਤਾਨ ਜਾਣਾ ਸੀ|

Leave a Reply

Your email address will not be published. Required fields are marked *