ਪਾਕਿਸਤਾਨ ਵਿਚ ਬੱਸ ਅਤੇ ਟਰੱਕ ਦੀ ਟੱਕਰ ਵਿਚ 12 ਵਿਅਕਤੀਆਂ ਦੀ ਮੌਤ,30 ਗੰਭੀਰ ਜ਼ਖਮੀ

images

ਇਸਲਾਮਾਬਾਦ, 2 ਅਗਸਤ (ਸ.ਬ.) ਸਿੰਧ ਖੇਤਰ ਵਿਚ ਅੱਜ ਸਵੇਰੇ ਬੱਸ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 30 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਪੁਲਸ ਸੂਤਰਾਂ ਅਨੁਸਾਰ ਮੁਸਾਫਰਾਂ ਨਾਲ ਭਰੀ ਬੱਸ ਡੇਰਾ ਇਸਮਾਇਲ ਖਾਨ ਤੋਂ ਕਰਾਚੀ ਵੱਲ ਜਾ ਰਹੀ ਸੀ|  ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਉਹ ਸਟੇਸ਼ਨਰੀ ਦੇ ਸਾਮਾਨ ਵਾਲੇ ਟਰੱਕ ਨਾਲ ਟਕਰਾਅ ਗਈ| ਅਧਿਕਾਰੀਆਂ ਅਨੁਸਾਰ ਬੱਸ ਵਿਚ 50 ਦੇ ਕਰੀਬ  ਲੋਕ ਸਵਾਰ ਸਨ| ਮ੍ਰਿਤਕਾਂ ਅਤੇ ਜ਼ਖਮੀ ਹੋਣ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ| ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਬਹੁਤ ਚਿੰਤਾਂ ਜਨਕ ਦੱਸੀ ਜਾਂਦੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ| ਜ਼ਖਮੀਆਂ ਨੂੰ ਇਲਾਜ ਲਈ ਸਿੰਧ ਸੂਬੇ ਦੇ ਹੈਦਰੀਬਾਦ ਸ਼ਹਿਰ ਸਥਿਤ ਲਿਆਕਤ ਯੂਨੀਵਰਸਿਟੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *