ਪਾਕਿਸਤਾਨ ਸਰਕਾਰ ਦੇ ‘ਕਾਲਾ ਦਿਵਸ’ ਨੂੰ ਮਿਲੀ ਠੰਡੀ ਪ੍ਰਤੀਕਿਰਿਆ

kala day

ਲਾਹੌਰ, 21 ਜੁਲਾਈ (ਸ.ਬ.) ਪਾਕਿਸਤਾਨ ਵਿਚ ਬੀਤੇ ਬੁੱਧਵਾਰ ਨੂੰ ‘ਕਾਲਾ ਦਿਵਸ’ ਮਨਾਇਆ ਗਿਆ| ਪਾਕਿਸਤਾਨ ਸਰਕਾਰ ਵਲੋਂ ਘਾਟੀ ਦੇ ਲੋਕਾਂ ਨਾਲ ਇਕਜੁਟਤਾ ਜ਼ਾਹਿਰ ਕਰਨ ਅਤੇ ਕਸ਼ਮੀਰ ਵਿਚ ਭਾਰਤੀ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਹਿੱਜ਼ਬੁਲ ਅੱਤਵਾਦੀ ਬੁਰਹਾਨ ਬਾਨੀ ਦੀ ਮੌਤ ਦੇ ਵਿਰੋਧ ਵਿਚ ਆਯੋਜਿਤ ‘ਕਾਲਾ ਦਿਵਸ’ ਨੂੰ ਲੋਕਾਂ ਵਲੋਂ ਠੰਡੀ ਪ੍ਰਤੀਕਿਰਿਆ ਮਿਲੀ ਹੈ| ਕਾਲਾ ਦਿਵਸ ਨੂੰ ਲੈ ਕੇ ਬਹੁਤ ਘੱਟ ਲੋਕਾਂ ਨੇ ਦਿਲਚਸਪੀ ਦਿਖਾਈ|
ਓਧਰ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਸੰਦੇਸ਼ ਵਿਚ ਕਿਹਾ ਕਿ ਕਸ਼ਮੀਰੀਆਂ ਨਾਲ ਇਕਜੁਟਤਾ ਜ਼ਾਹਿਰ ਕਰਨ ਲਈ ਅਸੀਂ ਕਾਲਾ ਦਿਵਸ ਮਨਾ ਰਹੇ ਹਾਂ ਅਤੇ ਦੁਨੀਆ ਨੂੰ ਇਕ ਵੱਡਾ ਸੰਦੇਸ਼ ਦੇ ਰਹੇ ਹਾਂ|
ਸ਼ਰੀਫ ਨੇ ਦੋਸ਼ ਲਾਇਆ ਕਿ ਭਾਰਤ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਿਹਾ ਹੈ, ਜੋ ਕਿ ਵੈਸ਼ਵਿਕ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ| ਉਨ੍ਹਾਂ ਕਿਹਾ ਕਿ ਭਾਰਤ ਤਾਕਤ ਦੇ ਜ਼ੋਰ ਤੇ ਕਸ਼ਮੀਰੀਆਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦਾ| ਆਖਰਕਾਰ ਉਨ੍ਹਾਂ ਨੂੰ ਆਜ਼ਾਦੀ       ਮਿਲੇਗੀ|  ਕਸ਼ਮੀਰ ਮੁੱਦੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਜਾਣਾ ਤਰਕਪੂਰਨ ਨਹੀਂ ਹੈ|

Leave a Reply

Your email address will not be published. Required fields are marked *