ਪੜਦਾਦਾ ਦੀ ਯਾਦ ਵਿੱਚ 3 ਸਾਲਾ ਬੱਚੇ ਨੇ ਮੁਹਾਲੀ ਵਿੱਚ 100 ਬੂਟੇ ਲਗਾਏ

11prathamweb

ਐਸ ਏ ਐਸ ਨਗਰ, 11 ਅਗਸਤ (ਸ.ਬ.) ਜਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਆਰ ਟੀ ਆਈ ਇੰਚਾਰਜ ਸ੍ਰੀ ਅਤੁਲ ਸ਼ਰਮਾ ਨੇ ਆਪਣੇ 3 ਸਾਲਾਂ ਦੇ ਪੁੱਤਰ ਪ੍ਰਥਮ ਸ਼ਰਮਾ ਰਾਹੀਂ ਆਪਣੇ ਦਾਦਾ ਜੀ (ਪ੍ਰਥਮ ਦੇ ਪੜਦਾਦਾ) ਸਵ. ਸ੍ਰੀ ਭਗਵੰਤ ਕਿਸ਼ੋਰ ਦੇ 100ਵੇਂ ਜਨਮ ਦਿਹਾੜੇ ਦੇ ਮੌਕੇ ਤੇ ਅੱਜ 100 ਬੂਟੇ ਲਗਾਏ|  ਇਨ੍ਹਾਂ ਵਿੱਚ ਦਵਾਈਆਂ ਦੇ ਗੁਣ ਵਾਲੇ ਪੌਦੇ ਅਤੇ ਸਜਾਵਟੀ ਪੌਦੇ ਸਕੂਲਾਂ, ਮੰਦਿਰਾਂ, ਸ਼ਮਸ਼ਾਨਘਾਟ, ਕਾਲਜ ਆਦਿ ਵਿੱਚ ਲਗਾਏ ਗਏ| ਮੁਹਿੰਮ ਦੀ ਸ਼ੁਰੂਆਤ ਫੇਜ਼-2 ਦੇ ਪਾਰਕ ਨੰ: 21 ਤੋਂ ਕੀਤੀ ਗਈ|
ਇਸ ਮੌਕੇ ਸ੍ਰੀ ਅਤੁਲ ਸ਼ਰਮਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਆਪਣੇ ਪੜਦਾਦਾ ਦੇ ਪਦਚਿਨ੍ਹਾਂ ਤੇ ਚੱਲਦਾ ਹੋਇਆ ਆਪਣੀ ਜਿੰਦਗੀ ਵਿੱਚ ਪੂਰੀ ਮਿਹਨਤ ਕਰੇ ਅਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਖਾਸ ਤੌਰ ਤੇ ਜਾਗਰੂਕ ਕਰੇ| ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਰਾਹੀਂ ਉਹ ਆਪਣੇ ਦਾਦਾ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਵੀ ਉਪਰਾਲਾ ਕਰ ਰਹੇ ਹਨ| ਇਸ ਮੌਕੇ ਸ੍ਰੀ ਅਤੁਲ ਸ਼ਰਮਾ ਦੇ ਮਾਤਾ ਜੀ ਸ੍ਰੀਮਤੀ ਕਿਰਨ ਸ਼ਰਮਾ ਨੇ ਵੀ ਆਪਣੇ ਪੋਤਰੇ ਦੇ ਨਾਲ ਬੂਟੇ ਲਗਾਏ|

Leave a Reply

Your email address will not be published. Required fields are marked *