ਪੰਜਾਬ ਵਿਚ ਨਸ਼ਿਆਂ ਦੇ ਪ੍ਰਕੋਪ ਲਈ ਅਕਾਲੀਆਂ ਦੇ ਨਾਲ ਕਾਂਗਰਸ ਵੀ ਬਰਾਬਰ ਦੀ ਜਿੰਮੇਵਾਰ- ਐਡਵੋਕੇਟ ਦਿਨੇਸ਼ ਚੱਢਾ

dinesh
-ਆਮ ਆਦਮੀ ਪਾਰਟੀ ਨੇ ਕੈਪਟਨ ਦੀ ਸਰਕਾਰ ਸਮੇਂ ਦਰਜ ਨਸ਼ਿਆਂ ਦੇ ਹਜਾਰਾਂ ਪਰਚਿਆਂ ਦੇ ਅੰਕੜੇ ਕੀਤੇ ਜਾਰੀ
ਚੰਡੀਗੜ, 18 ਅਕਤੂਬਰ 2016
ਪੰਜਾਬ ‘ਚ ਅੱਜ ਕਾਂਗਰਸ ਪਾਰਟੀ ਮਹਿਜ ਵੋਟਾਂ ਖਾਤਰ ਚਿੱਟਾ ਰਾਵਣ ਫੂਕਣ ਦਾ ਦਿਖਾਵਾ ਕਰ ਰਹੀ ਹੈ ਪਰੰਤੂ ਅਸਲੀਅਤ ਇਹ ਹੈ ਕਿ ਪੰਜਾਬ ‘ਚ ਨਸ਼ਿਆਂ ਦੇ ਪ੍ਰਸਾਰ ਲਈ ਕਾਂਗਰਸ ਪਾਰਟੀ ਵੀ ਬਰਾਬਰ ਦੀ ਜਿੰਮੇਵਾਰ ਹੈ, ਕਿਉਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2002 ਤੋਂ 2007 ਤੱਕ ਪੰਜਾਬ ‘ਚ ਨਸ਼ਿਆਂ ਦੀ ਜੜ ਲੱਗ ਚੁੱਕੀ ਸੀ ਅਤੇ ਉਸ ਸਮੇਂ ਦੌਰਾਨ ਵੀ ਸੂਬੇ ‘ਚ ਨਸ਼ਿਆਂ ਦੇ ਪ੍ਰਚਾਰ ਵਿਚ ਚੌਖਾ ਵਾਧਾ ਹੋਇਆ ਹੈ।
 ਇਸ ਸੰਬੰਧੀ ਅੰਕੜੇ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਰਟੀਆਈ ਵਿੰਗ ਦੇ ਕੋ-ਕਨਵੀਨਰ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਕੈਪਟਨ ਸਰਕਾਰ ਦੌਰਾਨ ਐਨਡੀਪੀਐਸ ਐਕਟ ਤਹਿਤ ਵਰੇ 2003 ‘ਚ  3545, 2004 ‘ਚ  3226, 2005 ‘ਚ 4464, 2006 ‘ਚ 4861 ਅਤੇ 2007 ‘ਚ 6111 ਪਰਚੇ ਦਰਜ ਹੋਏ ਸਨ। ਨਾਲ ਹੀ ਵਰੇ 2003 ‘ਚ 4195, ਵਰੇ 2004 ‘ਚ 3853, ਵਰੇ 2005 ‘ਚ 5308, ਵਰੇ 2006 ‘ਚ 5706 ਅਤੇ ਵਰੇ 2007 ‘ਚ 7068 ਵਿਅਕਤੀ ਨਸ਼ਿਆਂ ਦੇ ਕੇਸਾਂ ਵਿਚ ਗਿਰਫਤਾਰ ਹੋਏ ਸਨ। ਇਸ ਤਰਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜ ਕਾਲ ਦੌਰਾਨ ਪੰਜਾਬ ਵਿਚ  ਵਰੇ 2005 ‘ਚ 39.68 ਕਿਲੋ ਗ੍ਰਾਮ, 2006 ‘ਚ 53.885 ਕਿਲੋ ਗ੍ਰਾਮ ਅਤੇ 2007 ‘ਚ 134.98 ਕਿਲੋ ਗ੍ਰਾਮ ਹੀਰੋਇਨ ਫੜੀ ਗਈ ਸੀ। ਜੇਕਰ ਸਮੈਕ ਦੀ ਗੱਲ ਕਰੀਏ ਤਾਂ 2003 ‘ਚ 18.97 ਕਿਲੋ ਗ੍ਰਾਮ, 2004 ‘ਚ 22.78 ਕਿਲੋ ਗ੍ਰਾਮ, 2005 ‘ਚ 23.77 ਕਿਲੋ ਗ੍ਰਾਮ, 2006 ‘ਚ 33.33 ਕਿਲੋ ਗ੍ਰਾਮ ਅਤੇ 2007 ‘ਚ 31.86 ਕਿਲੋ ਗ੍ਰਾਮ ਸਮੈਕ ਵੀ ਫੜੀ ਗਈ ਸੀ। ਜਦਕਿ ਕੈਪਟਨ ਦੇ ਰਾਜ ਸਮੇਂ 2003 ‘ਚ 94.35 ਕਿਲੋ ਗ੍ਰਾਮ ਚਰਸ, 2004 ‘ਚ 74.49 ਕਿਲੋ ਗ੍ਰਾਮ, 2005 ‘ਚ 67.68 ਕਿਲੋ ਗ੍ਰਾਮ, 2006 ‘ਚ 98.71 ਕਿਲੋ ਗ੍ਰਾਮ ਅਤੇ 2007 ‘ਚ 98.07 ਕਿਲੋ ਗ੍ਰਾਮ ਚਰਸ ਫੜੀ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵਰੇ 2003 ਵਿਚ 11.49 ਕਿਲੋ ਗ੍ਰਾਮ ਨਸੀਲਾ ਪਾੳੂਡਰ, 2007 ਵਿਚ 1691.76  ਕਿਲੋ ਗ੍ਰਾਮ ਨਸੀਲਾ ਪਾੳੂਡਰ ਫੜਿਆ ਗਿਆ ਸੀ। ਇਸ ਅੰਕੜੇ ਸਪਸ਼ਟ ਕਰਦੇ ਹਨ ਕਿ ਨਸ਼ਿਆਂ ਦੇ ਮਾਮਲੇ ਵਿਚ ਅਕਾਲੀਆਂ ਦਾ ਸਾਥ ਦੇਣ ਵਾਲੇ ਕਾਂਗਰਸੀ ਹੁਣ ਵਿਧਾਨ ਸਭਾ ਚੋਣਾਂ ਨੂੰ ਨੇੜੇ ਵੇਖਦਿਆਂ ਚਿੱਟਾ ਰਾਵਣ ਫੂਕਣ ਦਾ ਪਖੰਡ ਕਰ ਰਹੇ ਹਨ।
ਬਹੁ-ਕਰੋੜੀ ਨਸ਼ਾ ਰੈਕਟ ਵਿਚ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਨਾਮ ਆਉਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਅਤੇ ਉਸ ਸਮੇਂ ਦੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਾਂਦਿਆਂ ਮਜੀਠੀਆ ਖਿਲਾਫ ਸੀਬੀਆਈ ਜਾਂਚ ਦਾ ਵਿਰੋਧ ਕੀਤਾ ਸੀ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਉਸ ਸਮੇਂ ਦੇ ਪੰਜਾਬ ਕਾਂਗਰਸੀ ਮੁੱਖੀ ਪ੍ਰਤਾਪ ਸਿੰਘ ਬਾਜਵਾ ਉਤੇ ਨਸ਼ਿਆਂ ਦਾ ਵਪਾਰ ਕਰਨ ਦਾ ਇਲਜਾਮ ਲਗਾ ਚੁੱਕੇ ਹਨ ਅਤੇ ਉਹ ਇਸ ਸੰਬੰਧੀ ਇਕ ਪੱਤਰ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵੀ ਲਿੱਖ ਚੁੱਕੇ ਹਨ।

Leave a Reply

Your email address will not be published. Required fields are marked *