ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ

baba barfani

ਸ਼੍ਰੀਨਗਰ, 29 ਜੁਲਾਈ (ਸ.ਬ.) ਕਸ਼ਮੀਰ ਵਿਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਨਵਾਂ ਜੱਥਾ ਬਾਲਟਾਲ ਅਤੇ ਨੁਨਵਾਨ ਪਹਿਲਗਾਮ ਆਧਾਰ ਕੈਂਪ ਤੋਂ ਅੱਜ ਸਵੇਰੇ ਰਵਾਨਾ ਹੋਇਆ| ਬੀਤੀ 2 ਜੁਲਾਈ ਤੋਂ ਸ਼ੁਰੂ ਹੋਈ ਇਸ ਯਾਤਰਾ ਵਿਚ ਹੁਣ ਤੱਕ 2 ਲੱਖ 10 ਹਜ਼ਾਰ ਤੋਂ ਵਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ| ਇਕ ਯਾਤਰਾ ਅਧਿਕਾਰੀ ਨੇ ਦੱਸਿਆ ਕਿ ਬਾਲਟਾਲ ਅਤੇ ਨੁਨਵਾਨ ਪਹਿਲਗਾਮ ਆਧਾਰ ਕੈਂਪ  ਤੋਂ ‘ਬਮ-ਬਮ ਭੋਲੇ’ ਅਤੇ ‘ਹਰ-ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਤੀਰਥ ਯਾਤਰੀਆਂ ਦਾ ਨਵਾਂ ਜੱਥਾ ਰਵਾਨਾ ਹੋਇਆ| ਮੌਸਮ ਕਾਫੀ ਸੁਹਾਵਨਾ ਹੈ, ਜਿਸ ਨਾਲ ਯਾਤਰਾ ਸੁੱਚਜੇ ਢੰਗ ਨਾਲ ਚੱਲ ਰਹੀ ਹੈ ਹਾਲਾਂਕਿ ਤੀਰਥ ਯਾਤਰੀਆਂ ਦੀ ਗਿਣਤੀ ਵਿਚ ਕਮੀ ਆਈ ਹੈ| ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਸਾਧੂਆਂ ਸਮੇਤ ਬੀਤੇ ਦਿਨ 1,546 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ|

Leave a Reply

Your email address will not be published. Required fields are marked *