ਬ੍ਰੈਗਜ਼ਿਟ ਤੋਂ ਬਾਅਦ ਬ੍ਰਿਟੇਨ ਲਈ ਭਾਰਤ ਹੋਇਆ ਖਾਸ

narendra-modi

ਲੰਡਨ, 29 ਜੁਲਾਈ (ਸ.ਬ.) ਯੂਰਪੀ ਸੰਘ ਤੋਂ ਕੱਢੇ ਜਾਣ ਤੋਂ ਬਾਅਦ ਬ੍ਰਿਟੇਨ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਰਣਨੀਤਿਕ ਅਤੇ ਆਰਥਿਕ ਸੰਬੰਧਾਂ ਨੂੰ ਪਰਿਭਾਸ਼ਿਤ ਕਰਨ ਵਿਚ ਲੱਗਾ ਹੈ| ਇਹ ਤੈਅ ਹੈ ਕਿ ਬ੍ਰਿਟੇਨ ਦੀ ਇਸ ਨਵੀਂ ਕੋਸ਼ਿਸ਼ ਵਿਚ ਭਾਰਤ ਦੀ ਅਹਿਮ ਭੂਮਿਕਾ ਹੋਵੇਗੀ| ਬ੍ਰਿਟੇਨ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਟੇਰੀਜਾ ਮੇਅ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਕਹੀ ਹੈ|
ਟੇਰੀਜਾ ਮੇਅ ਨੇ ਆਪਣੇ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਵਿਦੇਸ਼ ਉੱਪ ਮੰਤਰੀ ਆਲੋਕ ਸ਼ਰਮਾ ਨੂੰ ਸਭ ਤੋਂ ਪਹਿਲਾਂ ਭਾਰਤ ਦੀ ਯਾਤਰਾ ਤੇ ਭੇਜਿਆ ਅਤੇ ਇਸ ਰਾਹੀਂ ਸੰਦੇਸ਼ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤ ਦਾ ਮਹੱਤਵ ਰਣਨੀਤਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਦੇ ਲਿਹਾਜ਼ ਨਾਲ ਕਾਫੀ ਅਹਿਮ ਹੋਵੇਗਾ| ਬੁੱਧਵਾਰ ਨੂੰ ਮੋਦੀ ਅਤੇ ਮੇਅ ਵਿਚ ਟੈਲੀਫੋਨ ਤੇ ਹੋਈ ਗੱਲਬਾਤ ਵਿਚ ਆਪਸੀ ਰਿਸ਼ਤਿਆਂ ਨੂੰ ਇਕ ਨਵਾਂ ਆਧਾਰ     ਦੇਣ ਦੀ ਕੋਸ਼ਿਸ਼ ਕੀਤੀ| ਮੇਅ ਨੇ ਕਿਹਾ ਕਿ ਉਹ ਮੋਦੀ ਨਾਲ ਕੰਮ ਕਰਨ ਦੀਆਂ ਚਾਹਵਾਨ ਹੈ| ਇਸ ਤੋਂ ਇਲਾਵਾ ਭਾਰਤ ਦੀ ਕਈ ਵੱਡੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਹੋਈ ਹੈ| ਜ਼ਿਕਰਯੋਗ ਹੈ ਕਿ ਭਾਰਤ ਦੀਆਂ 600 ਕੰਪਨੀਆਂ ਅਜੇ ਬ੍ਰਿਟੇਨ ਵਿਚ ਕੰਮ ਕਰ ਰਹੀਆਂ ਹਨ| ਭਾਰਤ ਬ੍ਰਿਟੇਨ ਵਿਚ ਨਿਵੇਸ਼ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼ ਹੈ| ਇਸ ਲਈ ਬ੍ਰਿਟੇਨ ਭਾਰਤ ਨਾਲ ਖਾਸ ਆਰਥਿਕ ਸੰਬੰਧਾਂ ਨੂੰ ਬੜ੍ਹਾਵਾ ਦੇਣਾ ਚਾਹੁੰਦਾ ਹੈ|

Leave a Reply

Your email address will not be published. Required fields are marked *