ਮੀਂਹ ਦਾ ਕਹਿਰ, ਦੇਸ਼ ਭਰ ਵਿਚ ਹੋਈਆਂ 21 ਮੌਤਾਂ

barish 3.5 lights2

ਨਵੀਂ ਦਿੱਲੀ, 18 ਜੁਲਾਈ (ਸ.ਬ.)  ਕਈ ਰਾਜਾਂ ਵਿਚ ਪਿਛਲੇ 24 ਘੰਟਿਆਂ ਤੋਂ ਜ਼ੋਰਦਾਰ ਮੀਂਹ ਪੈ ਰਿਹਾ ਹੈ| ਪੂਰੇ ਦੇਸ਼ ਵਿਚ ਮੀਂਹ ਨਾਲ ਹੋਏ ਵੱਖ-ਵੱਖ ਹਾਦਸਿਆਂ ਵਿਚ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਉਤਰਾਖੰਡ ਵਿਚ ਜ਼ਿਆਦਾ ਮੀਂਹ ਕਾਰਨ ਗੰਗਾ, ਯਮੁਨਾ ਦੀਆਂ ਸਹਾਇਕ ਨਦੀਆਂ ਭਾਗੀਰਥੀ, ਅਲਕਨੰਦਾ, ਮੰਦਾਕਿਨੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ| ਨਦੀਆਂ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ, ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਉਧਮ ਸਿੰਘ ਨਗਰ, ਹਰਿਦੁਆਰ, ਦੇਹਰਾਦੂਨ ਸਮੇਤ ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ| ਉਤਰਾਖੰਡ ਵਿਚ ਮੀਂਹ ਨਾਲ ਹੋ ਰਹੇ ਨੁਕਸਾਨ ਵਿਚ ਅੱਜ 4 ਵਿਅਕਤੀ ਮਲਬੇ ਵਿਚ ਦਫਨ ਹੋ ਗਏ| ਸਾਰੇ ਲੋਕ ਕਾਰ ਤੇ ਰਿਸ਼ੀਕੇਸ਼ ਤੋਂ ਚੰਬਾ ਵੱਲ ਜਾ ਰਹੇ ਸਨ| ਇਸ ਦੌਰਾਨ ਪਹਾੜ ਤੋਂ ਵੱਡੇ-ਵੱਡੇ ਬੋਲਡਰ ਟੁੱਟ ਕੇ ਡਿੱਗਣ ਲੱਗੇ ਅਤੇ ਕਾਰ ਬੋਲਡਰਾਂ ਦੀ ਚਪੇਟ ਆ ਗਈ| ਹਾਦਸਾ ਬਹੁਤ ਭਿਆਨਕ ਸੀ ਅਤੇ ਕਈ ਘੰਟਿਆਂ ਬਾਅਦ ਜਾ ਕੇ ਕਾਰ ਨੂੰ ਮਲਬੇ ਿਵਚੋਂ ਕੱਢਿਆ ਗਿਆ| ਜਦੋਂ ਕਾਰ ਮਲਬੇ ਤੋਂ ਬਾਹਰ ਕੱਢੀ ਗਈ ਤਾਂ ਕਾਰ ਵਿਚ ਫੱਸੇ ਹੋਏ ਮ੍ਰਿਤਕ ਸਰੀਰਾਂ ਨੂੰ ਬਾਹਰ ਕੱਢਣ ਲਈ ਕਾਰ ਨੂੰ ਕਟਰ ਨਾਲ ਵੱਢਣਾ ਪਿਆ|

Leave a Reply

Your email address will not be published. Required fields are marked *