ਯੁਵਰਾਜ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ ਮਾਈਕਲ ਕਾਰਬਰੀ ਨੂੰ ਹੋਇਆ ਕੈਂਸਰ

cancer

ਨਵੀਂ ਦਿੱਲੀ, 16 ਜੁਲਾਈ (ਸ.ਬ.) ਟੀਮ ਇੰਡੀਆ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਤੋਂ ਬਾਅਦ ਇੰਗਲੈਂਡ ਦੇ 35 ਸਾਲ ਦੇ ਬੱਲੇਬਾਜ਼ ਮਾਈਕਲ ਕਾਰਬਰੀ ਕੈਂਸਰ ਤੋਂ ਪੀੜਤ ਹਨ| ਕਾਰਬਰੀ ਕਾਉਂਟੀ ਚੈਂਪੀਅਨਸ਼ਿਪ ਦੌਰਾਨ ਪਿਛਲੇ ਹਫਤੇ ਬੀਮਾਰ ਮਹਿਸੂਸ ਕਰ ਰਹੇ ਸੀ| ਉਸ ਤੋਂ ਬਾਅਦ ਕਾਰਬਰੀ ਦੇ ਟੈਸਟ ਕਰਵਾਏ ਗਏ, ਜਿਸ ਵਿਚ ਕੈਂਸਰ ਦੀ ਗੱਲ ਸਾਹਮਣੇ ਆਈ ਹੈ|
ਉਨ੍ਹਾਂ ਦੀ ਕਾਉਂਟੀ ਟੀਮ ਨੇ  ਅਧਿਕਾਰਤ ਬਿਆਨ ਵਿਚ ਕਿਹਾ ਕਿ ਡਾਕਟਰਾਂ ਨੇ ਰਿਪੋਰਟ ਤੋਂ ਬਾਅਦ ਐਲਾਨ ਕੀਤਾ ਹੈ ਕਿ ਕਾਰਬਰੀ ਕੈਂਸਰ ਤੋਂ ਪੀੜਤ ਹਨ| ਇਲਾਜ਼ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਟੈਸਟ ਕਰਵਾਏ    ਜਾਣਗੇ| ਕਾਰਬਰੀ ਨੇ ਉਨ੍ਹਾਂ ਨੂੰ ਲੈ ਕੇ ਸੁਪੋਰਟ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ| ਕ੍ਰਿਕਟ ਫੈਂਸ ਨੂੰ ਉਮੀਦ ਹੈ ਕਿ ਕਾਰਬਰੀ ਇੱਕ ਵਾਰ ਫਿਰ ਬਹੁਤ ਜਲਦ ਠੀਕ ਹੋ ਜਾਣਗੇ|

Leave a Reply

Your email address will not be published. Required fields are marked *