ਯੂਥ ਕਾਂਗਰਸ ਨੇ ਪਿੰਡ ਦਾਊਂ ‘ਚ ਖਿਡਾਰੀਆਂ ਨੂੰ ਕ੍ਰਿਕਟ ਕਿਟ ਵੰਡੀ

13manjot

ਮੁਹਾਲੀ, 13 ਅਗਸਤ : ਯੂਥ ਕਾਂਗਰਸ ਹਲਕਾ ਆਨੰਦਪੁਰ ਸਾਹਿਬ ਦੇ ਮੀਤ ਪ੍ਰਧਾਨ ਮਨਜੋਤ ਸਿੰਘ ਨੇ ਨੇੜਲੇ ਪਿੰਡ ਦਾਊਂ ਵਿਖੇ ਨੌਜਵਾਨਾਂ ਨੂੰ ਕ੍ਰਿਕਟ ਦੀ ਕਿੱਟ ਵੰਡੀ| ਇਸ ਮੌਕੇ ਨੌਜਵਾਨਾਂ ਨੂੰ ਸੰਬੋਧਤ ਕਰਦਿਆਂ ਮਨਜੋਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸਭ ਤੋਂ ਵੱਡਾ ਜਰੀਆ ਖੇਡਾਂ ਹੀ ਹਨ ਜੋ ਨੌਜਵਾਨਾਂ ਨੂੰ ਵਰਗ ਨੂੰ ਤੰਦਰੁਸਤ ਵੀ ਰੱਖਦੀਆਂ ਹਨ ਅਤੇ ਅਨੁਸ਼ਾਸ਼ਨ ਵਿਚ ਵੀ ਰੱਖਦੀਆਂ ਹਨ|  ਉਨ੍ਹਾਂ ਕਿਹਾ ਕਿ ਉਹ ਜਲਦੀ  ਹੋਰਨਾਂ ਪਿੰਡਾਂ ਵਿੱਚ ਖੇਡਣ ਦੇ ਚਾਹਵਾਨ ਕਲੱਬਾਂ ਨੂੰ ਖੇਡ ਕਿਟਾਂ ਵੰਡਣਗੇ| ਇਸ ਮੌਕੇ ਗੁਰਵਿੰਦਰ ਸਿੰਘ ਮੱਕੜ, ਮਨਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜਿਰ ਸਨ |

Leave a Reply

Your email address will not be published. Required fields are marked *