ਰੀਓ ਓਲੰਪਿਕ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਸਪੇਨ ਤੋਂ ਹਾਰੀ

hockey-6-ll

ਮੈਡ੍ਰਿਡ, 28 ਜੁਲਾਈ (ਸ.ਬ.) ਰੀਓ ਓਲੰਪਿਕ ਦੀਆਂ ਤਿਆਰੀਆਂ ਵਿਚ ਲੱਗੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸਪੇਨ ਦੌਰੇ ਦੇ ਆਪਣੇ ਪਹਿਲੇ ਹੀ ਮੈਚ ਵਿਚ 4-1 ਨਾਲ ਵੱਡੀ ਹਾਰ ਝੱਲਣੀ ਪਈ ਹੈ| ਭਾਰਤੀ ਟੀਮ ਨੂੰ ਸਪੇਨ ਦੌਰੇ ਵਿਚ ਦੋ ਅਭਿਆਸ ਮੈਚ ਖੇਡਣੇ ਹਨ| ਬ੍ਰਾਜ਼ੀਲ ਦੇ ਰੀਓ ਡੀ ਜੇਨੇਰੋ ਵਿਚ ਪੰਜ ਤੋਂ 21 ਅਗਸਤ ਤੱਕ ਚੱਲਣ ਵਾਲੇ ਓਲੰਪਿਕ ਵਿਚ ਭਾਰਤੀ ਤਮਗੇ ਦੀ ਉਮੀਦ ਪੁਰਸ਼ ਹਾਕੀ ਟੀਮ ਇੱਥੇ ਆਪਣੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣ ਪਹੁੰਚੀ ਹੈ| ਹਾਲਾਂਕਿ ਮੈਚ ਦੀ ਸ਼ੁਰੂਆਤ ਵਿਚ ਹੀ ਮੇਜ਼ਬਾਨ ਟੀਮ ਭਾਰਤ ਤੇ ਭਾਰੀ ਪੈ ਗਈ ਅਤੇ 10ਵੇਂ ਮਿੰਟ ਵਿਚ ਹੀ 1-0 ਨਾਲ ਬੜਤ ਹਾਸਲ ਕਰ ਲਈ| ਸਪੇਨ ਵੱਲੋਂ ਜਾਵੀ ਲਿਓਨਾਰਟ ਨੇ ਪਹਿਲਾ ਗੋਲ ਕੀਤਾ|

ਭਾਰਤੀ ਖਿਡਾਰੀਆਂ ਨੇ ਇਸ ਤੋਂ ਬਾਅਦ ਕਾਫੀ ਸੰਘਰਸ਼ ਕੀਤਾ ਪਰ ਦੂਜੇ ਕੁਆਰਟਰ ਦੇ 21ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ| ਰੁਪਿੰਦਰ ਪਾਲ ਸਿੰਘ ਨੇ ਬਿਹਤਰੀਨ ਗੋਲ ਦਾਗਦੇ ਹੋਏ ਸਕੋਰ 1-1 ਦੀ ਬਰਾਬਰੀ ਤੇ ਪਹੁੰਚਾ ਦਿੱਤਾ| ਦੂਜੇ ਕੁਆਰਟਰ ਦੇ ਆਖਰੀ ਮਿੰਟ ਵਿਚ ਸਪੈਨਿਸ਼ ਟੀਮ ਨੇ ਪਾਊ ਕਵੇਮਾਦਾ ਦੀ ਮਦਦ ਨਾਲ ਇੱਕ ਹੋਰ ਗੋਲ ਕਰਕੇ 2-1 ਨਾਲ ਬੜਤ ਬਣਾ ਲਈ| ਲਿਓਨਾਰਟ ਨੇ 31ਵੇਂ ਮਿੰਟ ਵਿਚ ਟੀਮ ਲਈ ਤੀਜਾ ਅਤੇ ਆਪਣਾ ਦੂਜਾ ਗੋਲ ਕੀਤਾ| ਸਪੇਨ ਟੀਮ ਲਈ ਚੌਥਾ ਗੋਲ 42ਵੇਂ ਮਿੰਟ ਵਿਚ ਕਵੇਮਾਦਾ ਨੇ ਗੋਲ ਕਰਕੇ ਬੜਤ 4-1 ਦੀ ਕਰ ਦਿੱਤੀ| ਲਗਾਤਾਰ ਹੋ ਰਹੇ ਗੋਲਾਂ ਕਾਰਨ ਭਾਰਤੀ ਟੀਮ ਕਾਫੀ ਦਬਾਅ ਵਿਚ ਆ ਗਈ ਪਰ ਆਖਰੀ ਕੁਆਰਟਰ ਤੱਕ ਮਹਿਮਾਨ ਟੀਮ ਕੋਈ ਹੋਰ ਗੋਲ ਕਰਨ ਵਿਚ ਅਸਫਲ ਰਹੀ|

Leave a Reply

Your email address will not be published. Required fields are marked *