ਰੀਓ ਓਲੰਪਿਕ ਤੋਂ ਪਹਿਲਾਂ ਭਾਰਤ ਨੂੰ ਲੱਗਾ ਇਕ ਹੋਰ ਵੱਡਾ ਝਟਕਾ

nderjeet_singh_gola_sut-00-ll

ਨਵੀਂ ਦਿੱਲੀ, 26 ਜੁਲਾਈ (ਸ.ਬ.) ਰੀਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ| ਪਹਿਲਵਾਨ ਨਰਸਿੰਘ ਯਾਦਵ ਦੇ ਡੋਪ ਟੈਸਟ ਵਿਚ ਫੇਲ ਹੋਣ ਅਤੇ ਇਸ ਤੇ ਬਣੇ ਵਿਵਾਦਾਂ ਵਿਚਾਲੇ ਹੁਣ ਸ਼ਾਟ ਪੁਟ ਖਿਡਾਰੀ ਇੰਦਰਜੀਤ ਸਿੰਘ ਵੀ ਡੋਪ ਟੈਸਟ ਵਿਚ ਫੇਲ ਹੋ ਗਿਆ ਹੈ| ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ. ਐਫ. ਆਈ.) ਦੇ ਪ੍ਰਧਾਨ ਏ.ਜੇ. ਸੁਮਾਰੀਵਾਲਾ ਨੇ ਇਸ ਤੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਹੈ| ਉਨ੍ਹਾਂ ਕਿਹਾ ਅਜੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ| ਸੂਤਰਾਂ ਮੁਤਾਬਕ ਕਈ ਖਿਡਾਰੀਆਂ ਦੇ ਸੈਂਪਲ ਪਾਜ਼ੀਟਿਵ ਮਿਲੇ ਹਨ| ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦਾ ਕਹਿਣਾ ਹੈ ਕਿ ਗੁਪਤ ਪ੍ਰੋਟੋਕਾਲ ਨਾਲ ਬੰਨ੍ਹੇ ਹੋਣ ਕਾਰਨ ਜਦੋਂ ਤੱਕ ਕਾਰਵਾਈ ਇਕ ਖਾਸ ਪੱਧਰ ਤੇ ਨਹੀ ਪਹੁੰਚ ਜਾਂਦੀ, ਕਿਸੇ ਵੀ ਖਿਡਾਰੀ ਦੀ ਗੋਪਨੀਅਤਾ ਦਾ ਸਨਮਾਨ ਕਰਨਾ ਚਾਹੀਦਾ ਹੈ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 74 ਕਿਲੋਗ੍ਰਾਮ ਫ੍ਰੀ ਸਟਾਈਲ ਪਹਿਲਵਾਨ ਨਰਸਿੰਘ ਯਾਦਵ ਨਾਡਾ ਰਾਹੀ ਕਰਵਾਏ ਗਏ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਸਨ, ਜਿਸ ਨਾਲ ਰੀਓ ਓਲੰਪਿਕ ਵਿਚ ਉਨ੍ਹਾਂ ਦੀ ਸ਼ਮੂਲੀਅਤ ਵੀ ਖਤਰੇ ਵਿਚ ਪੈ ਗਈ ਹੈ|

Leave a Reply

Your email address will not be published. Required fields are marked *