ਰੈਡ ਲਾਈਟ ਜੰਪ ਕੀਤੀ ਤਾਂ ਹੋਣਾ ਪਵੇਗਾ ਸ਼ਰਮਾਸਾਰ, ਜਨਤਕ ਤੌਰ ਤੇ ਚੁੱਕਣੀ ਪਵੇਗੀ ਲਾਈਟ ਜੰਪ ਨਾ ਕਰਨ ਦੀ ਪੰਜ ਵਾਰ ਸਹੁੰ

raja

ਐਸ ਏ ਐਸ ਨਗਰ, 8 ਅਗਸਤ : ਜੇਕਰ ਤੁਸੀਂ ਮੁਹਾਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਆਦੀ ਹੋ ਅਤੇ ਖਾਸ ਤੌਰ ਤੇ ਰੈਡ ਲਾਈਟ ਜੰਪ ਕਰਦੇ ਹੋ ਤਾਂ ਸਾਵਧਾਨ ਹੋ ਜਾਓ| ਹੁਣ ਡੀ ਟੀ ਓ ਦਫਤਰ ਵਿੱਚ ਇਸਦਾ ਚਲਾਨ ਭੁਗਤਣ ਲਈ ਨਾ ਸਿਰਫ ਘੰਟਿਆਂ ਬੱਧੀ ਤੁਹਾਨੂੰ
ਉਡੀਕ ਕਰਨੀ ਪਵੇਗੀ, ਸਗੋਂ ਇਸਦੇ ਨਾਲ ਨਾਲ ਬਾਕਾਇਦਾ ਤੌਰ ਤੇ ਤੁਹਾਨੂੰ ਇਹ ਸਹੁੰ ਵੀ ਜਨਤਕ ਤੌਰ ਤੇ ਚੁੱਕਣੀ ਪਵੇਗੀ, ਉਹ ਵੀ ਘੱਟੋ ਘੱਟ ਪੰਜ ਵਾਰ ਉੱਚੀ ਉੱਚੀ ਬੋਲ ਕੇ  ਕਿ ਮੈਂ ਅੱਗੇ ਤੋਂ ਰੈਡ ਲਾਈਟ ਜੰਪ ਨਹੀਂ ਕਰਾਂਗਾ|
ਅਜਿਹਾ ਹੀ ਇੱਕ ਦ੍ਰਿਸ਼ ਅੱਜ ਮੁਹਾਲੀ ਦੇ ਡੀ ਟੀ ਓ ਦਫਤਰ ਫੇਜ਼-1 ਦੇ ਅੱਗੇ ਦਿਖਾਈ ਦਿੱਤਾ ਜਿੱਥੇ ਡੀ ਟੀ ਓ ਮੁਹਾਲੀ ਸ੍ਰ. ਕਰਨ ਸਿੰਘ ਨੇ ਅੱਜ ਰੈਡ ਲਾਈਟ ਜੰਪ ਕਰਨ ਵਾਲੇ ਵਿਅਕਤੀਆਂ ਨੂੰ  (ਜੋ ਇੱਥੇ ਡੀ ਟੀ ਓ ਦਫਤਰ ਵਿੱਚ ਚਲਾਨ ਭੁਗਤਾਉਣ ਲਈ ਆਏ ਸਨ) ਨੂੰ ਘੱਟੋ ਘੱਟ ਚਾਰ ਘੰਟੇ ਤੱਕ  ਉਡੀਕ ਕਰਵਾਈ ਅਤੇ ਫੇਰ ਬਾਹਰ ਆ ਕੇ ਇਨ੍ਹਾਂ ਵਿੱਚੋਂ ਹੀ ਇੱਕ ਨੂੰ ਅੱਗੇ ਖੜ੍ਹਾ ਕਰਵਾ ਕੇ ਉਸ ਰਾਹੀਂ ਇਨ੍ਹਾਂ ਸਾਰੇ ਵਿਅਕਤੀਆਂ ਕੋਲੋਂ ਜਨਤਕ ਤੌਰ ਤੇ ਦਫਤਰ ਦੇ ਸਾਮ੍ਹਣੇ ਰੈਡ ਲਾਈਟ  ਜੰਪ ਨਾ ਕਰਵਾਉਣ ਦੀ ਸਹੁੰ ਚੁਕਵਾਈ| ਇਸ ਮੌਕੇ ਡੀ ਟੀ ਓ ਨੇ ਖਾਸ ਤੌਰ ਤੇ ਇਨ੍ਹਾਂ ਵਿਅਕਤੀਆਂ ਨੂੰ ਕਿਹਾ ਕਿ 50 ਸਕਿੰਟ ਲਾਈਟ ਤੇ ਇੰਤਜਾਰ ਨਾ ਕਰਨ ਕਰਕੇ ਉਨ੍ਹਾਂ ਨੂੰ ਇਹ ਸਜਾ ਭੁਗਤਣੀ ਪੈ ਰਹੀ ਹੈ ਕਿ ਜੁਰਮਾਨਾ ਤਾਂ ਭਰਨਾ ਹੀ ਹੈ, ਕਈ ਘੰਟੇ ਚਲਾਨ ਭਰਨ ਲਈ ਇੰਤਜਾਰ ਵੀ ਕਰਨਾ ਪਿਆ ਅਤੇ ਹੁਣ ਸਹੁੰ ਵੀ ਲਾਜਮੀ ਚੁੱਕਣੀ ਪਵੇਗੀ|
ਡੀ ਟੀ ਓ ਨੇ ਕਿਹਾ ਕਿ ਪਹਿਲਾਂ ਪਹਿਲਾਂ ਤਾਂ ਇੱਥੇ ਵੱਡੀ ਗਿਣਤੀ ਵਿੱਚ ਰੈਡ ਲਾਈਟ ਜੰਪ ਕਰਨ ਵਾਲੇ ਆਉਂਦੇ ਸਨ ਪਰ ਜਦੋਂ ਤੋਂ ਇਹ ਸਹੁੰ ਚੁਕਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਉਦੋਂ ਤੋਂ ਇਹ ਭੀੜ ਕੁੱਝ ਘਟਦੀ ਜਾ ਰਹੀ ਹੈ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹੁਣ ਰੈਡ ਲਾਈਟ ਜੰਪ ਕਰਨ ਦੇ ਮਾਮਲੇ ਘੱਟ ਰਹੇ ਹਨ|
ਇਸ ਮੌਕੇ ਇੱਥੇ ਹਾਜਿਰ ਲੋਕਾਂ ਨੇ ਦੱਸਿਆ ਕਿ ਅੱਜਕਲ੍ਹ ਇੱਥੇ ਰੋਜਾਨਾ ਹੀ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਜਦੋਂ ਖਾਸ ਤੌਰ ਤੇ ਰੈਡ ਲਾਈਟ  ਜੰਪ ਕਰਨ ਵਾਲਿਆਂ ਨੂੰ ਸਹੁੰ ਚੁਕਵਾਈ ਜਾਂਦੀ ਹੈ ਅਤੇ ਇਹ ਲੋਕ ਸ਼ਰਮਸਾਰ ਹੋ ਕੇ ਸਹੁੰ ਚੁੱਕਦੇ ਹਨ|
ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਥ ਅਕਾਲੀ ਆਗੂ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਵੀ ਹਾਜਿਰ ਸਨ|

Leave a Reply

Your email address will not be published. Required fields are marked *