ਸਪਾਈਸ ਜੈੱਟ ਦੀ ਘਰੇਲੂ ਉਡਾਣ ਵਿਚ ਲਾਵਾਰਸ ਬੈਗ ਨੇ ਪਾਈਆਂ ਭਾਜੜਾਂ

ਅੰਮ੍ਰਿਤਸਰ 21 ਜੁਲਾਈ (ਸ.ਬ.) ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਸਵੇਰੇ 8.40 ਤੇ   ਸਪਾਈਸ ਜੈੱਟ ਦੀ ਘਰੇਲੂ ਉਡਾਣ ਵਿਚ ਲਾਵਾਰਸ ਬੈਗ ਪਾਏ ਜਾਣ ਤੇ ਉਡਾਣ ਅਮਲੇ ਦੇ ਕਰਮਚਾਰੀਆਂ ਵਿਚ ਭਾਜੜਾਂ ਪੈ ਗਈਆਂ ਤੇ ਜਹਾਜ਼ ਨੂੰ ਟਰਮੀਨਲ ਹਾਲ ਤੋਂ ਪਿੱਛੇ ਹੀ ਰੋਕ ਕੇ ਯਾਤਰੂਆਂ ਨੂੰ ਉਤਾਰ ਕੇ 1 ਘੰਟੇ ਤੋਂ ਬੱਸਾਂ ਵਿਚ ਹੀ ਤਾੜ ਕੇ ਰੱਖਿਆ ਹੋਇਆ ਹੈ ਅਤੇ ਹਵਾਈ ਅੱਡੇ ਤੇ ਤਾਇਨਾਤ ਸੁਰੱਖਿਆ ਫੋਰਸ ਸੀ .ਆਈ .ਐਸ .ਐਫ ਤੇ ਪੰਜਾਬ ਪੁਲੀਸ ਦੇ ਜਵਾਨ ਜਾਂਚ ਪੜਤਾਲ ਵਿਚ ਲੱਗੇ ਹੋਏ ਹਨ|

Leave a Reply

Your email address will not be published. Required fields are marked *