ਸੈਕਟਰ 78 ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਦੀ ਮੀਟਿੰਗ ਹੋਈ

9krishna

ਮੁਹਾਲੀ :  ਰੈਜੀਡੈਂਟਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ (ਰਜਿ) ਸੈਕਟਰ 78 ਐਸ.ਏ.ਐਸ.ਨਗਰ ਦੀ ਅਹਿਮ ਮੀਟਿੰਗ ਪ੍ਰਧਾਨ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੈਕਟਰ 78 ਦੀਆਂ ਸਮੱਸਿਆਵਾਂ – ਸੜਕਾਂ, ਪਾਰਕਾਂ, ਬਿਜਲੀ ਆਦਿ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ|  ਮੀਟਿੰਗ ਨੂੰ ਸਬੰਧਨ ਕਰਦਿਆਂ ਜਨ. ਸਕੱਤਰ ਇੰਦਰਜੀਤ ਸਿੰਘ,  ਮੀਤ ਪ੍ਰਧਾਨ ਮੇਜਰ ਸਿੰਘ ਅਤੇ ਨਿਰਮਲ ਸਿੰੰਘ ਸਭਰਵਾਲ ਨੇ ਦੱਸਿਆ ਕਿ ਸੈਕਟਰ 78 ਦੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਗਮਾਡਾ ਅਧਿਕਾਰੀਆ ਨਾਲ ਮੀਟਿੰਗਾਂ ਕੀਤੀਆ ਗਈਆਂ ਹਨ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ|  ਇਸ ਮੌਕੇ ਸੰਸਥਾ ਵੱਲੋਂ ਬਾਕੀ ਰਹਿੰਦੇ ਤਕਰੀਬਨ 600 ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਦਿਵਾਉਣ, ਇਨ੍ਹਾਂ ਸੈਕਟਰਾਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹ ਰੋਸ-ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ| ਇਸ ਮੀਟਿੰਗ ਵਿੱਚ 76-80 ਸੈਕਟਰ
ਵੈਲਫੇਅਰ ਅਤੇ ਡਿਵੈਲਪਮੈੱਟ ਕਮੇਟੀ ਦੇ ਪ੍ਰਧਾਨ ਸੱਚਾ ਸਿੰਘ ਕਲੌੜ,  ਸਰਦੂਲ ਸਿੰਘ ਪੂੰਨੀਆਂ,  ਸੈਕਟਰ 78 ਦੇ ਸਯੁਕਤ ਪ੍ਰਧਾਨ  ਗੁਰਮੇਲ ਸਿੰਘ ਢੀਡਸਾ, ਰਾਜਿੰਦਰ ਸਿੰਘ ਸੈਣੀ,  ਪਾਖਰ ਸਿੰੰਘ,  ਸ. ਰਜਿੰਦਰ ਸਿੰਘ,  ਹਰਨਾਮ ਸਿੰਘ,  ਰਵਿੰਦਰ ਸਿੰਘ,  ਹਾਕਮ ਸਿੰਘ,  ਦਿਨੇਸ਼ ਸਰਮਾ,  ਬਲਵਿੰਦਰ ਸਿੰਘ ਢੀਂਡਸਾ,  ਤੇਜਾ ਸਿੰੰਘ,  ਬਲਵੰੰਤ ਸਿੰਘ ਆਦਿ ਮੈਂਬਰ ਵੀ ਹਾਜਰ ਸਨ|

Leave a Reply

Your email address will not be published. Required fields are marked *