ਸ੍. ਸੰਤੋਖ ਸਿੰਘ ਸਾਜਨ ਨੂੰ ਸਰਧਾਂਜਲੀਆਂ ਭੇਂਟ

Sajan (3)

ਸ੍. ਸੰਤੋਖ ਸਿੰਘ ਸਾਜਨ ਨੂੰ ਸਰਧਾਂਜਲੀਆਂ ਭੇਂਟ
ਐਸ.ਏ.ਐਸ ਨਗਰ, 2 ਅਗਸਤ (ਸ.ਬ.) ਸਾਜਨ ਟੈਲੀਮੈਟਿਕਸ ਦੇ ਬਾਨੀ ਸ੍ਰ.ਸੰਤੋਖ ਸਿੰਘ ਸਾਜਨ ਜਿਹਨਾਂ ਦਾ ਬੀਤੀ 24 ਜੁਲਾਈ ਨੂੰ ਸਵਰਗਵਾਸ ਹੋ ਗਿਆ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਧਾਰਨ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਚਾ ਧਨ ਸਾਹਿਬ ਫੇਜ਼- 3 ਬੀ ਵਿਖੇ ਅੰਤਮ ਅਰਦਾਸ ਅਤੇ ਸਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ|
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਾਜਨ ਪਰਿਵਾਰ ਦੇ ਸਨੇਹੀਆਂ, ਪਰਿਵਾਰਿਕ ਮੈਂਬਰਾਂ, ਵੱਖ- ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵਿਛੜੀ ਆਤਮਾ ਨੂੰ ਸਰਧਾਂਜਲੀ ਭੇਂਟ ਕਰਦਿਆਂ ਸਾਜਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ|
ਇਸ ਮੌਕੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ, ਮੇਅਰ ਕੁਲਵੰਤ ਸਿੰਘ, ਸੀ. ਡਿਪਟੀ ਮੇਅਰ ਰਿਸ਼ਭ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੋਢੀ, ਸ. ਗੁਰਮੀਤ ਸਿੰਘ ਵਾਲੀਆ, ਪਰਮਜੀਤ ਸਿੰਘ ਕਾਹਲੋਂ, ਹਰਪਾਲ ਸਿੰਘ ਚੰਨਾ, ਅਮਰੀਕ ਸਿੰਘ ਕੋਸ਼ਲ, ਆਰ.ਪੀ.ਸ਼ਰਮਾ, ਜਸਵੀਰ ਸਿੰਘ ਮਣਕੂ, ਸੈਹਬੀ ਆਨੰਦ ਅਤੇ ਹੋਰ ਕੌਂਸਲਰ, ਅਕਾਲੀ ਆਗੂ ਸ.ਅਮਰੀਕ ਸਿੰਘ ਮੁਹਾਲੀ, ਜਸਵੰਤ ਸਿੰਘ ਭੁੱਲਰ, ਜੇ. ਪੀ. ਸਿੰਘ, ਵਪਾਰ ਮੰਡਲ ਦੇ ਅਹੁਦੇਦਾਰ ਅਤੇ ਪਤਵੰਤੇ ਹਾਜ਼ਿਰ ਸਨ|

Leave a Reply

Your email address will not be published. Required fields are marked *