ਸੰਯੁਕਤ ਰਾਸ਼ਟਰ ਨੇ ਅਮਰੀਕਾ, ਰੂਸ ਨੂੰ ਸੀਰੀਆਂ ਵਿੱਚ ਜੰਗ ਤੇ ਕਾਬੂ ਕਰਨ ਲਈ ਕਿਹਾ

200px-Staffan_de_Mistura

ਜੇਨੇਵਾ, 29 ਜੁਲਾਈ (ਸ.ਬ.) ਸੰਯੁਕਤ ਰਾਸ਼ਟਰ ਦੇ ਸੀਰੀਆ ਸੰਬੰਧੀ ਪ੍ਰਤੀਨਿਧੀ ਸਟੀਫਨ ਦਿ ਮਿਸਤੂਰਾ ਨੇ ਅਮਰੀਕਾ ਅਤੇ ਰੂਸ ਨਾਲ ਸੀਰੀਆ ਵਿਚ ਲੜਾਈ ਕੰਟਰੋਲ ਕਰਨ ਲਈ ਮਿਲ ਕੇ ਕੰਮ ਕਰਨ ਲਈ ਕਿਹਾ ਹੈ| ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸੀਰੀਆ ਵਿਚ ਸਹਿਯੋਗ ਦੀ ਯੋਜਨਾ   ਜੇਕਰ ਅਸਫਲ ਹੋਈ ਤਾਂ ਇਸ ਦਾ ਇਸ ਦੇਸ਼ ਦੀ ਸ਼ਾਂਤੀਵਾਰਤਾ ਤੇ ਬਹੁਤ ਅਸਰ ਪਵੇਗਾ| ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਸੈਨਿਕ ਅਧਿਕਾਰੀ ਸੀਰੀਆ ਵਿਚ ਆਪਸੀ ਸਹਿਯੋਗ ਦੀ ਯੋਜਨਾ ਤੇ ਗੱਲ ਕਰਨ ਲਈ ਜੇਨੇਵਾ ਆ ਰਹੇ ਹਨ| ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਰੂਸ ਦੇ ਅਧਿਕਾਰੀ ਸੀਰੀਆ ਵਿਚ ਤਣਾਅ ਘੱਟ ਕਰਨ ਦੇ ਉਪਾਅ ਤੇ ਗੱਲ ਕਰਨ ਵਾਲੇ ਹਨ ਅਤੇ ਸੰਯੁਕਤ ਰਾਸ਼ਟਰ ਉਨ੍ਹਾਂ ਦੀ ਇਸ ਗੱਲਬਾਤ ਦੀ ਉੱਡੀਕ ਕਰ ਰਿਹਾ ਹੈ| ਗੱਲਬਾਤ ਵਿਚ ਦੋਵਾਂ ਦੇਸ਼ਾਂ ਦੇ ਫੌਜੀ ਮਾਹਿਰ ਹਿੱਸਾ ਲੈਣ ਵਾਲੇ ਹਨ| ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਜੇਈ ਲਾਵਰੋਵ ਸੀਰੀਆ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸੈਨਿਕ ਸਹਿਯੋਗ ਦੇ ਸੰਬੰਧ ਵਿਚ ਮਾਸਕੋ ਅਤੇ ਲਾਓਸ ਵਿਚ ਗੱਲ ਕਰ ਚੁੱਕੇ ਹਨ|

Leave a Reply

Your email address will not be published. Required fields are marked *