ਹਿਲੇਰੀ ਕਲਿੰਟਨ ਨੇ ਰਚਿਆ ਇਤਿਹਾਸ

helary

ਵਾਸ਼ਿੰਗਟਨ, 27 ਜੁਲਾਈ (ਸ.ਬ.) ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਇਸ ਅਹੁਦੇ ਦੀ ਉਮੀਦਵਾਰ ਬਣ ਕੇ ਹਿਲੇਰੀ ਕਲਿੰਟਨ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ| ਹੁਣ ਡੈਮੋਕ੍ਰੇਟਿਕ ਪਾਰਟੀ ਦੀ ਇਸ ਰਾਸ਼ਟਰਪਤੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਮੁਕਾਬਲਾ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨਾਲ ਹੋਵੇਗਾ| ਜ਼ਿਕਰਯੋਗ ਹੈ ਕਿ ਨਵੰਬਰ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ| ਹਿਲੇਰੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹੈ| ਫਿਲਾਡੈਲਫੀਆ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰੀ ਕਨਵੈਂਸ਼ਨ ਵਿਚ ਪਾਰਟੀ ਪ੍ਰਤੀਨਿਧੀਆਂ ਨੇ ਹਿਲੇਰੀ ਨੂੰ ਰਾਸ਼ਟਪਤੀ ਅਹੁਦੇ ਲਈ ਆਪਣਾ ਅਧਿਕਾਰਤ ਉਮੀਦਵਾਰ ਐਲਾਨ ਦਿੱਤਾ| ਇਸ ਦੌਰਾਨ ਬਿਲ ਕਲਿੰਟਨ ਨੇ ਕਿਹਾ ਕਿ ਹਿਲੇਰੀ ਨੇ ਉਨ੍ਹਾਂ ਨੂੰ ਸਮਾਜ ਸੇਵਾ ਦਾ ਨਵਾਂ ਨਜ਼ਰੀਆ ਦਿੱਤਾ ਹੈ| ਅਮਰੀਕੀ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਅਤੇ ਹਿਲੇਰੀ ਦੇ ਵਿਰੋਧੀ ਬਰਨੀ ਸੈਂਡਰਸ ਨੇ ਵੀ ਉਸ ਨੂੰ ਸਮਰਥਨ ਦਿੱਤਾ ਅਤੇ ਕਿਹਾ ਕਿ ਹਿਲੇਰੀ ਨੂੰ ਹੀ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਬਣਨਾ ਚਾਹੀਦਾ ਹੈ ਕਿਉਂਕਿ ਡੋਨਾਲਡ ਟਰੰਪ ਅਤੇ ਹਿਲੇਰੀ ਦੇ ਵਿਚਕਾਰ ਮੁਕਾਬਲਾ ਕਰੀਬੀ ਨਹੀਂ ਹੈ| ਜਦੋਂ ਹਿਲੇਰੀ ਦੇ ਨਾਂ ਦਾ ਐਲਾਨ ਰਾਸ਼ਟਰਪਤੀ ਉਮੀਦਵਾਰ ਦੇ ਤੌਰ ਤੇ ਕੀਤਾ ਗਿਆ ਤਾਂ ਉਸ ਦੇ ਸਮਰਥਕ ਭਾਵੁਕ ਹੋ ਕੇ ਰੋ ਪਏ|

Leave a Reply

Your email address will not be published. Required fields are marked *