ਫਰੈਂਚ ਓਲੰਪਿਕ ਟੀਮ ਤੇ ਅੱਤਵਾਦੀਆਂ ਨੇ ਬਣਾਈ ਸੀ ਹਮਲੇ ਦੀ ਯੋਜਨਾ

france

ਪੈਰਿਸ, 14 ਜੁਲਾਈ (ਸ.ਬ.) ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਫਰਾਂਸੀਸੀ ਵਫਦ ਤੇ ਬ੍ਰਾਜ਼ੀਲ ਦੇ ਇੱਕ ਇਸਲਾਮਿਕ ਸਟੇਟ ਅੱਤਵਾਦੀ ਨੇ ਹਮਲੇ ਦੀ ਯੋਜਨਾ ਬਣਾਈ ਸੀ| ਫਰਾਂਸ ਦੀ ਖੁਫੀਆ ਏਜੰਸੀ ਦੇ ਮੁਖੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਸੀ| ਮਿਲਟਰੀ ਖੁਫੀਆ ਡਾਇਰੈਕਟੋਰੇਟ ਦੇ ਮੇਜਰ ਜਨਰਲ ਕ੍ਰਿਸਟੋਫ਼ ਗੋਮਾਰਟ ਨੇ ਮਈ ਵਿਚ ਇੱਕ ਸੰਸਦੀ ਕਮਿਸ਼ਨ ਦੀ ਸੁਣਵਾਈ ਦੌਰਾਨ ਇਹ ਜਾਣਕਾਰੀ ਦਿੱਤੀ ਸੀ, ਜਿਸ ਨੂੰ ਹੁਣ ਜਨਤਕ ਕੀਤਾ ਗਿਆ ਹੈ| ਫਰਾਂਸ ਵਿਚ 2015 ਵਿਚ ਹੋਏ ਅੱਤਵਾਦੀ ਹਮਲਿਆਂ ਦੀ ਸੁਣਵਾਈ ਦੀ ਇੱਕ ਕਾਪੀ ਜਨਤਕ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ| ਜਨਰਲ ਗੋਮਾਰਟ ਨੇ ਦੱਸਆ ਕਿ ਉੁਨ੍ਹਾਂ ਨੂੰ ਸਹਿਯੋਗੀ ਏਜੰਸੀ ਕੋਲੋਂ ਇਹ ਜਾਣਕਾਰੀ ਮਿਲੀ ਸੀ| ਹਾਲਾਂਕਿ ਉਨ੍ਹਾਂ ਨੇ ਇਸ ਤੋਂ ਵਧੇਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ|

Leave a Reply

Your email address will not be published. Required fields are marked *