1 ਜਨਵਰੀ ਤੋਂ ਮੁਹਾਲੀ ਵਿੱਚ ਲਾਗੂ ਹੋਣਗੇ ਇਕੋ ਜਿਹੇ ਪਾਣੀ ਅਤੇ ਸੀਵਰੇਜ ਦੇ ਰੇਟ : ਬਲਬੀਰ ਸਿੰਘ ਸਿੱਧੂ


ਐਸ ਏ ਐਸ ਨਗਰ, 15 ਦਸੰਬਰ (ਸ.ਬ.) ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ 1 ਜਨਵਰੀ, 2021 ਤੋਂ ਮੁਹਾਲੀ ਵਿੱਚ ਪਾਣੀ ਅਤੇ ਸੀਵਰੇਜ ਲਈ ਇਕੋ ਜਿਹੇ ਰੇਟ ਲਾਗੂ ਹੋਣਗੇ| ਉਹਨਾਂ ਦੱਸਿਆ ਕਿ ਇਸ ਨਾਲ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ 80 ਦੇ ਉਹਨਾਂ ਵਸਨੀਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਜਿਹਨਾਂ ਕੋਲੋਂ ਗਮਾਡਾ ਵਲੋਂ ਮੁਹਾਲੀ ਨਗਰ ਨਿਗਮ ਦੇ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਦੇ ਮੁਕਾਬਲੇ ਵਧੇਰੇ ਖਰਚੇ ਵਸੂਲੇ ਜਾ ਰਹੇ ਸਨ| 
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਦੱਸਿਆ ਕਿ ਇਸ ਸੰਬੰਧੀ ਗਮਾਡਾ ਨੇ ਨਿਗਮ ਨੂੰ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੌਂਪ ਦਿੱਤੀ ਜਦੋਂਕਿ ਇਸ ਸੰਬੰਧੀ 20 ਤੋਂ 25 ਕਰੋੜ ਰੁਪਏ ਦੀ ਹੋਰ ਕਿਸ਼ਤ ਮਾਰਚ 2021 ਵਿੱਚ ਦਿੱਤੀ                 ਜਾਵੇਗੀ|
ਸ. ਸਿੱਧੂ ਨੇ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ ਤੋਂ ਸ਼ਹਿਰ ਦੀਆਂ ਸੜਕਾਂ ਅਤੇ ਪਾਰਕਾਂ ਦਾ ਰੱਖ-ਰਖਾਵ ਗਮਾਡਾ ਦੀ ਥਾਂ ਮੁਹਾਲੀ ਨਗਰ ਨਿਗਮ ਕਰੇਗਾ| ਉਹਨਾਂ ਕਿਹਾ ਕਿ ਗਮਾਡਾ ਵੱਲੋਂ ਮੁਕੰਮਲ ਕੀਤੇ ਕੰਮਾਂ ਦਾ  ਸਰਵੇਖਣ ਜਾਰੀ ਹੈ ਅਤੇ ਇਸ ਉਪਰੰਤ ਮੁਹਾਲੀ ਨਗਰ ਨਿਗਮ ਆਪ੍ਰੇਸ਼ਨ ਅਤੇ                           ਮੇਨਟੇਨੈਂਸ ਨੂੰ ਆਪਣੇ ਹੱਥਾਂ ਵਿਚ ਲੈ ਲਵੇਗਾ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਕਮਲ ਗਰਗ, ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਕੁਲਜੀਤ ਸਿੰਘ ਬੇਦੀ, ਪਰਵਿੰਦਰ ਕੌਰ, ਕੁਲਵਿੰਦਰ ਸਿੰਘ ਸੰਜੂ, ਅਮਰੀਕ ਸਿੰਘ ਸੋਮਲ, ਜਸਵੀਰ ਸਿੰਘ ਮਨਕੂ, ਰਾਕੇਸ਼ ਲਕੋਤਰਾ, ਵਨੀਤ ਮਲਿਕ, ਹਰਜੀਤ ਸਿੰਘ ਭੋਲੂ ਸੋਹਾਣਾ, ਸੁੱਚਾ ਸਿੰਘ ਕਲੌੜ, ਨਵਜੋਤ ਸਿੰਘ ਬਚਲ, ਤ੍ਰਿਲੋਚਨ ਸਿੰਘ, ਗੁਰਮੁੱਖ ਸਿੰਘ, ਹਰਦਿਆਲ ਚੰਦ ਬੜਬਰ ,ਚੈਰੀ ਸਿੱਧੂ, ਰਘਬੀਰ ਸਿੰਘ ਸੰਧੂ, ਇੰਦਰਜੀਤ ਸਿੰਘ  ਅਤੇ ਹੋਰ ਪਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *