10ਵਾਂ ਖੂਨਦਾਨ ਕੈਂਪ ਭਲਕੇ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਟ੍ਰੇਡਰਸ ਮਾਰਕਿਟ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ2 ਬਲਾਕ ਬੀ ਵਲੋਂ ਮਰਹੂਮ ਪ੍ਰਭਸਿਮਰਨ ਸਿੰਘ (ਨੰਨੂ) ਸਿੱਧੂ ਦੀ ਯਾਦ ਵਿੱਚ 10ਵਾਂ ਖੂਨਦਾਨ ਕਂੈਪ ਫੇਜ਼ 3ਬੀ2 ਵਿਖੇ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ੍ਰੀ ਦਿਲਾਵਰ ਸਿੰਘ ਨੇ ਦਸਿਆ ਕਿ ਇਹ ਕਂੈਪ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਸਾਹਮਣੇ ਭਲਕੇ (10 ਨਵੰਬਰ ਨੂੰ) ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਲਗੇਗਾ| ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਚੇਅਰਮੈਨ ਹਰਨੇਕ ਸਿੰਘ ਕਟਾਣੀ, ਸਕੱਤਰ ਰਾਜੀਵ ਭਾਟੀਆ, ਮੁੱਖ ਸਲਾਹਕਾਰ ਜਸਪਾਲ ਸਿੰਘ ਦਿਉਲ, ਜੁਆਂਇੰਟ ਸਕੱਤਰ ਸਰਬਜੀਤ ਸਿੰਘ, ਖਜਾਨਚੀ ਅਕਿੰਤ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *