10ਵਾਂ ਖੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਟ੍ਰੇਡਰਸ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ2 ਬਲਾਕ ਬੀ ਵਲੋਂ ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਸਿੱਧੂ ਦੀ ਯਾਦ ਵਿੱਚ 10ਵਾਂ ਖੂਨਦਾਨ ਕੈਂਪ ਫੇਜ਼ 3ਬੀ2 ਵਿਖੇ ਲਗਾਇਆ ਗਿਆ| ਫੇਜ਼ 3ਬੀ 2 ਦੀ ਮਾਰਕੀਟ ਵਿੱਚ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਸਾਹਮਣੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਲੱਗੇ ਇਸ ਕੈਂਪ ਦੌਰਾਨ 350 ਵਿਅਕਤੀਆਂ ਵਲੋਂ ਖੂਨ ਦਾਨ ਕੀਤਾ ਗਿਆ|
ਖੁਨਦਾਨ ਕੈਂਪ ਦਾ ਉਦਘਾਟਨ ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੇ ਪਿਤਾ ਸ੍ਰੀ ਸ਼ੇਰ ਸਿੰਘ ਸਿੱਧੂ (ਪੀ ਸੀ ਐਸ ਰਿਟਾ.) ਨੇ ਕੀਤਾ| ਇਸ ਮੌਕੇ ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੇ ਅੰਕਲ ਸ੍ਰੀ ਦਰਸ਼ਨ ਸਿੰਘ ਸਿੱਧੂ ਅਡੀ. ਡਾਇਰੈਕਟਰ, ਸ੍ਰੀ ਬਲਕਾਰ ਸਿੰਘ ਸਿੱਧੂ ਆਈ ਪੀ ਐਸ ਆਈ ਜੀ ਪੀ ਐਸ ਟੀ ਐਫ ਪੰਜਾਬ, ਸ੍ਰੀ ਹਰਮੇਲ ਸਿੰਘ ਸਰਾਂ ਰਿਟਾ. ਸਟੇਟ ਟਰਾਂਸਪੋਰਟ ਕਮਿਸ਼ਨਰ, ਸ੍ਰੀ ਇੰਦਰਮੋਹਨ ਸਿੰਘ ਧਾਲੀਵਾਲ ਏ ਐਮ ਡੀ ਮਾਰਕਫੈਡ ਪੰਜਾਬ, ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੇ ਭਰਾ ਸ੍ਰੀ ਗੁਰਮੰਦਰ ਸਿੰਘ ਸਬ ਰਜਿਸਟਰਾਰ ਖਰੜ, ਸ੍ਰੀ ਗੁਰਸਿਮਰਨ ਸਿੰਘ ਸਿੱਧੂ ਐਮ ਡੀ ਅੰਬਰੀਨ ਇਨਦਫਰਿਚ, ਸ੍ਰੀ ਗੁਰਪ੍ਰੀਤ ਸਿੰਘ ਸਿੱਧੂ ਐਮ ਡੀ ਇਮਰਜਿੰਗ ਇੰਡੀਆ, ਸ੍ਰੀ ਮਨਜੀਤ ਸਿੰਘ ਐਡਿਸਨਲ ਪਬਲਿਕ ਪ੍ਰੌਸੀਕਿਉਟਰ ਮੁਹਾਲੀ, ਸ੍ਰੀ ਸਤਵੰਤ ਸਿੰਘ ਸਿੱਧੂ ਇੰਸਪੈਕਟਰ ਵਿਜੀਲੈਂਸ ਬਿਊਰੋ ਮੁਹਾਲੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ|
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਡਾ. ਸੰਗੀਤਾ ਚੌਧਰੀ ਅਤੇ ਪੀ ਜੀ ਆਈ ਚੰਡੀਗੜ੍ਹ ਤੋਂ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਆਈਆਂ ਟੀਮਾਂ ਨੇ ਖੂਨ ਇਕਤਰ ਕੀਤਾ| ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਦਿਲਾਵਰ ਸਿੰਘ, ਚੇਅਰਮੈਨ ਹਰਨੇਕ ਸਿੰਘ ਕਟਾਣੀ, ਸਕੱਤਰ ਰਾਜੀਵ ਭਾਟੀਆ, ਮੁੱਖ ਸਲਾਹਕਾਰ ਜਸਪਾਲ ਸਿੰਘ ਦਿਉਲ, ਜੁਆਂਇੰਟ ਸਕੱਤਰ ਸਰਬਜੀਤ ਸਿੰਘ, ਖਜਾਨਚੀ ਅਕਿੰਤ ਸ਼ਰਮਾ ਅਤੇ ਹੋਰ ਦੁਕਾਨਦਾਰ ਹਾਜਿਰ ਸਨ|

Leave a Reply

Your email address will not be published. Required fields are marked *