10 ਕਿਲੋ ਅਫੀਮ ਸਮੇਤ 4 ਵਿਅਕਤੀ ਕਾਬੂ, ਡੇਢ ਕਰੋੜ ਦੇ ਗਹਿਣਿਆਂ ਸਮੇਤ ਦੋ ਕਾਬ

ਐਸ ਏ ਐਸ ਨਗਰ, 25 ਮਾਰਚ (ਸ.ਬ.) ਥਾਣਾ ਫੇਜ਼ 8 ਦੀ ਪੁਲੀਸ ਵਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 10 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ| ਇਸਦੇ ਨਾਲ ਹੀ ਥਾਣਾ ਮਟੌਰ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਡੇਢ ਕਰੋੜ ਤੋਂ ਵੱਧ ਦੇ ਗਹਿਣੇ ਬਰਾਮਦ ਕੀਤੇ ਹਨ|
ਐਸ ਏ ਐਸ ਨਗਰ ਦੇ ਐਸ ਐਸ ਪੀ ਸ੍ਰੀ ਹਰਚਰਨ ਸਿੰਘ ਭੁੱਲਰ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਡੀ ਐਸ ਪੀ ਰਮਨਦੀਪ ਸਿੰਘ ਸਿਟੀ 2 ਮੁਹਾਲੀ ਦੀ ਨਿਗਰਾਨੀ ਹੇਠ ਥਾਣਾ ਫੇਜ 8 ਦੇ ਮੁੱਖ ਅਫਸਰ ਗੱਬਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਟੀ ਪੁਆਂਇੰਟ ਪਿੰਡ ਲੰਬਿਆ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਚਿਟੇ ਰੰਗ ਦੀ ਸਕਾਰਪੀਓ ਨੰਬਰ ਐਚ ਆਰ 01 ਏ ਐਨ 6985 ਨੂੰ ਰੋਕਣ ਦਾ ਇਸਾਰਾ ਕੀਤਾ ਤਾਂ ਡਰਾਇਵਰ ਨੇ ਗੱਡੀ ਭਜਾਉਣ ਦਾ ਯਤਨ ਕੀਤਾ| ਨਾਕਾ ਪਾਰਟੀ ਨੇ ਗੱਡੀ ਨੂੰ ਰੋਕ ਲਿਆ, ਉਸ ਵਿੱਚ 4 ਵਿਅਕਤੀ ਸਵਾਰ ਸਨ| ਜਿਹਨਾਂ ਦੀ ਪਹਿਚਾਣ ਸਤਿੰਦਰਜੀਤ ਸਿੰਘ, ਗੁਰਮੀਤ ਸਿੰਘ , ਅਮਰਿੰਦਰ ਕੁਮਾਰ ਅਤੇ ਕਿਰਪਾਲ ਸਿੰਘ ਵਜੋਂ ਹੋਈ| ਸਕਾਰਪੀਓ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ 10 ਕਿਲੋ ਅਫੀਮ ਬ੍ਰਾਮਦ ਹੋਈ| ਪੁਲੀਸ ਨੇ ਇਸ ਸਬੰਧੀ ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ| ਉਹਨਾ ਦਸਿਆ ਕਿ ਇਹ ਸਾਰੇ ਵਿਅਕਤੀ ਅਫੀਮ ਨੂੰ ਲਖਨਊ ਤੋਂ ਮੁਜਫਰਪੁਰ ਬਿਹਾਰ ਨੂ ੰਜਾਂਦੇ ਹਾਈਵੇਜ ਤੇ ਮੁਜਫਰ ਪੁਰ ਦੇ ਨੇੜੇ ਪਂੈਦੇ ਢਾਬੇ, ਜਿਸ ਦਾ ਮਾਲਕ ਗੁਰਦੀਪ ਸਿੰਘ ਵਸਨੀਕ ਕੁਰਾਲੀ ਰੋਡ ਚਨਾਲੋ ਹੈ, ਤੋਂ ਲੈ ਕੇ ਇਥੇ ਕਾਕਾ ਨਾਮ ਦੇ ਵਿਅਕਤੀ ਨੂੰ ਪਹੁੰਚਾਉਣੀ ਸੀ| ਇਹਨਾਂ ਨੂੰ ਪ੍ਰਤੀ ਕਿਲੋ 20 ਹਜਾਰ ਰੁਪਏ ਕੁਲ ਦੋ ਲੱਖ ਰੁਪਏ ਬਤੌਰ ਡਲਿਵਰੀ ਮਿਲਨੇ ਸਨ| ਇਸ ਤੋਂ ਪਹਿਲਾਂ ਵੀ ਇਹ ਕਈ ਗੇੜੇ ਲਗਾ ਚੁਕੇ ਹਨ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਐਸ ਐਸ ਪੀ ਨੇ ਦੱਸਿਆ ਕਿ ਇਸੇ ਦੌਰਾਨ ਪਿੰਡ ਮਟੋਰ ਵਿਖੇ ਨਾਕੇਬੰਦੀ ਦੌਰਾਨ ਥਾਣਾ ਮਟੌਰ ਦੀ ਪੁਲੀਸ ਨੇ ਇੱਥੇ ਮਾਰੂਤੀ ਈਕੋ ਵੈਨ ਨੰਬਰ ਪੀ ਬੀ 65 ਏ ਡੀ 9778 ਨੂੰ ਜਾਂਚ ਲਈ ਰੋਕਿਆ| ਜਦੋਂ ਇਸ ਵੈਨ ਦੀ ਜਾਂਚ ਕੀਤੀ ਤਾਂ ਲਿਫਾਫਿਆਂ ਵਿੱਚ ਪੈਕਡ ਸੋਨੇ ਅਤੇ ਡਾਇਮੰਡ ਦੇ ਗਹਿਣੇ ਮਿਲੇ, ਜਿਹਨਾਂ ਦੀ ਕੀਮਤ ਇਕ ਕਰੋੜ ਅੱਠਵੰਜਾਂ ਲੱਖ ਦਸ ਹਜਾਰ ਅੱਠ ਸੌ ਤਿਰਤਾਲੀ ਰੁਪਏ ਹੈ| ਵੈਨ ਨੂੰ ਡ੍ਰਾਈਵਰ ਜਤਿੰਦਰ ਚਲਾ ਰਿਹਾ ਸੀ ਅਤੇ ਉਸਦੇ ਨਾਲ ਸੁਪਰਵਾਈਜਰ ਪਰਮਿੰਦਰ ਬੈਠਾ ਸੀ| ਵੈਨ ਸਵਾਰ ਇਹਨਾਂ ਗਹਿਣਿਆਂ ਦੇ ਕੋਈ ਕਾਗਜ ਪੱਤਰ ਜਾਂ ਬਿਲ ਨਹੀਂ ਦਿਖਾ ਸਕੇ|
ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ ਅਤੇ ਦੋਵਾਂ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ| ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਵਿਅਕਤੀ ਫੇਜ 7 ਉਦਯੋਗਿਕ ਵਿੱਚ ਸਥਿਤ ਕੰਪਨੀ ਬੀ ਬੀ ਸੀ ਲੌਜਿਸਟ ਦੇ ਵਿਚ ਕੰਮ ਕਰਦੇ ਹਨ| ਪੁਲੀਸ ਵਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ| ੂ

Leave a Reply

Your email address will not be published. Required fields are marked *