10 ਗ੍ਰਾਮ ਹੈਰੋਈਨ ਸਮੇਤ ਕਾਬੂ

ਘੜੂੰਆਂ, 19 ਜੂਨ (ਸ.ਬ.) ਘੜੂੰਆਂ ਪੁਲੀਸ ਨੇ 10 ਗ੍ਰਾਮ ਹੈਰੋਈਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ  ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਘੜੂੰਆਂ ਥਾਣੇ ਦੇ ਐਸ ਐਚ ਓ ਸ੍ਰੀ ਮਨਫੂਲ ਸਿੰਘ ਨੇ ਦਸਿਆ ਕਿ ਘੜੂੰਆਂ ਪੁਲੀਸ ਨੇ ਘੜੂੰਆਂ-ਕੁਰਾਲੀ ਰੋਡ ਤੇ ਨਾਕਾ ਲਾਇਆ ਹੋਇਆ ਸੀ| ਮੁਖਬਰ ਦੀ ਇਤਲਾਹ ਮਿਲਣ ਤੋਂ ਬਾਅਦ ਪੁਲੀਸ ਨੇ ਇਕ ਵਿਅਕਤੀ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਈਨ ਬਰਾਮਦ ਹੋਈ| ਉਹ ਵਿਅਕਤੀ ਇਹ ਹੈਰੋਈਨ ਕਾਲਜ ਅਤੇ ਪੀ ਜੀ ਵਿੱਚ ਰਹਿੰਦੇ ਲੜਕਿਆਂ ਨੂੰ ਦੇਣ ਜਾ ਰਿਹਾ ਸੀ| ਮੁਲਜਮ ਦੀ ਪਹਿਚਾਣ ਵਰਿੰਦਰ ਸਿੰਘ ਉਮਰ 28 ਸਾਲ ਵਸਨੀਕ ਪਿੰਡ ਬਡਾਲੀ ਜਿਲ੍ਹਾ ਰੋਪੜ ਵਜੋਂ ਹੋਈ ਹੈ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਪੁਲੀਸ ਨੇ ਮੁਲਜਮ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਮੁਲਜਮ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ|

Leave a Reply

Your email address will not be published. Required fields are marked *