10 ਮਹੀਨਿਆਂ ਬਾਅਦ ਖੁੱਲੇੇ ਦਿੱਲੀ ਦੇ ਸਕੂਲ

ਨਵੀਂ ਦਿੱਲੀ, 18 ਜਨਵਰੀ (ਸ. ਬ.) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਕਰੀਬ 10 ਮਹੀਨਿਆਂ ਬਾਅਦ ਸਕੂਲ ਖੁੱਲ੍ਹ ਗਏ ਹਨ। ਕੋਰੋਨਾ ਦੇ ਘੱਟਦੇ ਪ੍ਰਕੋਪ ਅਤੇ ਟੀਕਾਕਰਨ ਦੀ ਸ਼ੁਰੂਆਤ ਦਰਮਿਆਨ ਇਕ ਵਾਰ ਫਿਰ ਸਕੂਲਾਂ ਵਿੱਚ ਬੱਚਿਆਂ ਦਾ ਪਹੁੰਚਣਾ ਸ਼ੁਰੂ ਹੋਇਆ ਹੈ। ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਰਾਜਧਾਨੀ ਵਿੱਚ 10ਵੀਂ-12ਵੀਂ ਦੇ ਸਕੂਲ ਖੁੱਲ੍ਹ ਚੁਕੇ ਹਨ, ਜਿੱਥੇ ਪਹਿਲੇ ਦਿਨ ਬੱਚੇ ਪਹੁੰਚੇ ਤਾਂ ਕਾਫ਼ੀ ਇੰਤਜ਼ਾਮ ਦੇਖਣ ਨੂੰ ਮਿਲੇ। ਬੱਚੇ ਮਾਸਕ ਲਗਾ ਕੇ ਸਕੂਲ ਪਹੁੰਚੇ ਹਨ ਅਤੇ ਸਕੂਲ ਵਿੱਚ ਦਾਖਲਾ ਕਰਨ ਸਮੇਂ 2 ਗਜ ਦੀ ਦੂਰੀ ਦਾ ਧਿਆਨ ਰੱਖਿਆ ਗਿਆ। ਇਸਤੋਂ ਇਲਾਵਾ ਸੈਨੀਟਾਈਜੇਸ਼ਨ ਦੀ ਵੀ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ ।

ਜ਼ਿਰਕਯੋਗ ਹੈ ਕਿ ਮਈ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ, ਅਜਿਹੇ ਵਿੱਚ ਹੁਣ ਕਈ ਸੂਬਿਆਂ ਨੇ 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਬੀਤੇ ਦਿਨ ਹੀ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਸਕੂਲ ਖੁੱਲ੍ਹਣ ਨਾਲ ਜੁੜੀਆਂ ਸਾਰੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ ਸੀ। ਸਕੂਲ ਖੋਲ੍ਹਣ ਵਿੱਚ ਕਾਫ਼ੀ ਸਖ਼ਤੀ ਦਾ ਪਾਲਣ ਕੀਤਾ ਗਿਆ ਹੈ, ਜਿਵੇਂ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਲਿਖਤੀ ਮਨਜ਼ੂਰੀ ਜ਼ਰੂਰੀ ਹੈ। ਸਕੂਲ ਵਿੱਚ ਕੋਈ ਸਰੀਰਕ ਗਤੀਵਿਧੀ ਨਹੀਂ ਹੋਵੇਗੀ, ਹਰ ਥਾਂ ਦਿਸ਼ਾ-ਨਿਰਦੇਸ਼ ਲਿਖੇ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *