10 ਵਾਰ ਲੋਕਸਭਾ ਦੇ ਸੰਸਦ ਮੈਂਬਰ ਰਹੇ ਸੋਮਨਾਥ ਚੈਟਰਜੀ ਦਾ ਦਿਹਾਂਤ

ਕੋਲਕਾਤਾ, 13 ਅਗਸਤ (ਸ.ਬ.) ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਕੋਲਕਾਤਾ ਵਿੱਚ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ| ਪਿਛਲੇ ਕਾਫੀ ਦਿਨਾਂ ਤੋਂ ਸੋਮਨਾਥ ਚੈਟਰਜੀ ਬੀਮਾਰ ਚੱਲ ਰਹੇ ਸਨ| ਉਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਕਾਰਨ 10 ਅਗਸਤ ਨੂੰ ਮੁੜ ਕੋਲਕਾਤਾ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਉਨ੍ਹਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ|
ਸਾਬਕਾ ਸੰਸਦ ਮੈਂਬਰ ਦੇ ਦਿਹਾਂਤ ਉਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ| ਮੋਦੀ ਨੇ ਕਿਹਾ ਕਿ ਸੋਮਨਾਥ ਚੈਟਰਜੀ ਰਾਜਨੀਤੀ ਦੇ ਨੇਤਾ ਸਨ|
ਬੀਤੀ 28 ਜੂਨ ਨੂੰ ਸੋਮਨਾਥ ਚੈਟਰਜੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਉਹ 2004-2009 ਤੱਕ ਲੋਕਸਭਾ ਦੇ ਸਪੀਕਰ ਰਹੇ| ਉਹ 10 ਵਾਰ ਲੋਕਸਭਾ ਵਿੱਚ ਸੰਸਦ ਮੈਂਬਰ ਵੀ ਰਹੇ| ਚੈਟਰਜੀ 1971 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ|
ਸੋਮਨਾਥ ਚੈਟਰਜੀ ਦਾ ਜਨਮ ਅਸਾਮ ਦੇ ਤੇਜਪੁਰ ਜ਼ਿਲੇ ਵਿੱਚ 25 ਜੁਲਾਈ 1929 ਨੂੰ ਹੋਇਆ ਸੀ| ਉਨ੍ਹਾਂ ਦੇ ਪਿਤਾ ਮਸ਼ਹੂਰ ਵਕੀਲ ਨਿਰਮਲ ਚੰਦਰ ਚੈਟਰਜੀ ਸਨ ਅਤੇ ਨਾਲ ਹੀ ਉਹ ਨਿਰਮਲ ਚੰਦਰ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਵੀ ਸੰਸਥਾਪਕ ਸਨ| ਸੋਮਨਾਥ ਚੈਟਰਜੀ ਨੇ ਆਪਣੀ ਪੜ੍ਹਾਈ ਕੋਲਕਾਤਾ ਅਤੇ ਨਾਮਜ਼ਦ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੀਤੀ ਹੈ| ਉਨ੍ਹਾਂ ਨੇ ਆਪਣੀ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਸੀ.ਪੀ.ਐਮ ਦੇ ਨਾਲ 1968 ਵਿੱਚ ਕੀਤੀ ਸੀ ਅਤੇ ਉਹ ਪਾਰਟੀ ਤੋਂ 2008 ਤੱਕ ਜੁੜੇ ਰਹੇ| 1971 ਵਿੱਚ ਸੋਮਨਾਥ ਚੈਟਰਜੀ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ| ਇਸ ਤੋਂ ਬਾਅਦ ਰਾਜਨੀਤੀ ਵਿੱਚ ਉਹ ਲਗਾਤਾਰ ਅੱਗੇ ਵਧਦੇ ਗਏ| ਉਨ੍ਹਾਂ ਨੇ 10 ਵਾਰ ਲੋਕਸਭਾ ਚੋਣਾਂ ਜਿੱਤੀਆਂ| 1984 ਵਿੱਚ ਉਹ ਮਮਤਾ ਬੈਨਰਜੀ ਤੋਂ ਇਕ ਵਾਰ ਲੋਕਸਭਾ ਚੋਣਾਂ ਹਾਰ ਗਏ ਸਨ|

Leave a Reply

Your email address will not be published. Required fields are marked *