10  ਸਾਲ ਪਹਿਲਾਂ ਬਣੇ ਯੂਥ ਕਲੱਬਾਂ ਨੂੰ ਹੁਣ ਨਵੀਂ ਚੋਣ ਕਰਨੀ ਪਵੇਗੀ : ਰੁਪਿੰਦਰ ਕੌਰ

ਐਸ.ਏ.ਐਸ ਨਗਰ, 17 ਅਪ੍ਰੈਲ  (ਸ.ਬ.) ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਸਾਹਿਬਜਾਦਾ ਅਜੀਤ ਸਿੰਘ ਨਗਰ ਅਧੀਨ 10 ਸਾਲ ਪਹਿਲਾਂ ਗਠਿਤ ਕੀਤੇ ਪੇਂਡੂ ਯੂਥ ਕਲੱਬਾਂ ਨੂੰ ਹੁਣ ਆਪਣੀ ਨਵੀਂ ਚੋਣ ਕਰਨੀ ਪਵੇਗੀ| ਜਿਸ ਵਿੱਚ ਲੜਕੀਆਂ ਅਤੇ ਅਪਾਹਾਜ ਵੀ ਮੈਂਬਰ ਬਣ ਸਕਦੇ ਹਨ| ਇਸ ਗੱਲ ਦੀ ਜਾਣਕਾਰੀ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਸਾਹਿਬਜਾਦਾ ਅਜੀਤ ਸਿੰਘ ਨਗਰ ਸ੍ਰੀ ਰੁਪਿੰਦਰ ਕੌਰ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਜਿਨ੍ਹਾਂ ਪਿੰਡਾਂ ਵਿੱਚ ਯੁਵਕ ਸੇਵਾਵਾਂ ਕਲੱਬ ਨੂੰ ਰਜਿਸਟਰਡ ਹੋਇਆਂ 10 ਸਾਲ ਜਾਂ ਇਸ ਤੋਂ ਵੱਧ ਸਮਾਂ ਹੋ ਗਿਆ ਹੈ| ਉਹ ਕਲੱਬ ਦੀ ਨਵੀਂ ਚੋਣ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜਿਲ ਤੇ ਸਥਿਤ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਦੇ ਦਫਤਰ ਤੋਂ ਨਵੀਂ ਚੋਣ ਸਬੰਧੀ ਪ੍ਰੋਫਾਰਮਾ ਪ੍ਰਾਪਤ ਕਰ ਕਿ ਕਲੱਬ ਦੀ  ਨਵੀਂ ਚੋਣ 15 ਮਈ ਤੱਕ ਕਰਵਾ ਕਿ ਪ੍ਰੋਫਾਰਮਾਂ ਭਰ ਕੇ ਦੇਣਗੇ|

Leave a Reply

Your email address will not be published. Required fields are marked *